ਜਗਰਾਉਂ, 4 ਮਈ (ਸ਼ਮਸ਼ੇਰ ਸਿੰਘ ਗਾਲਿਬ)-ਲੁਧਿਆਣਾ ਜੀ. ਟੀ. ਰੋਡ ਤੋਂ ਸ਼ੁਰੂ ਹੋ ਕੇ ਮਲਕ ਰੋਡ ਤੋਂ ਡਾ. ਹਰੀ ਸਿੰਘ ਰੋਡ ਤੋਂ ਅੱਗੇ ਦਾਣਾ ਮੰਡੀ ਨੂੰ ਜੋੜਦੀ ਹੋਈ 18 ਫੁੱਟੀ ਤਿੰਨ ਕਿੱਲੋਮੀਟਰ ਸੜਕ ਬਣਨ ਦਾ ਕੰਮ ਵੱਡੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ, ਜਿਸ ਦਾ ਕੰਮ ਜਲਦੀ ਹੀ ਮੁਕੰਮਲ ਹੋਵੇਗਾ | ਇਸ ਸੜਕ ਦੇ ਚੱਲ ਰਹੇ ਕੰਮ ਦਾ ਦੌਰਾ ਕਰਦਿਆਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਲੰਮੇ ਸਮੇਂ ਤੋਂ ਲੋਕ ਟੁੱਟੀ ਸੜਕ ਕਰਕੇ ਸੰਤਾਪ ਭੋਗ ਰਹੇ ਸਨ | ਇਸ ਰੋਡ 'ਤੇ ਵੱਡੇ ਹਸਪਤਾਲ, ਬੈਂਕਿੰਗ ਅਦਾਰੇ, ਦਾਣਾ ਮੰਡੀ, ਸਬਜੀ ਮੰਡੀ, ਮੇਨ ਸਕੂਲਾਂ ਨੂੰ ਰਸਤਾ, ਹੀਰਾ ਬਾਗ, ਆਤਮ ਨਗਰ ਨੂੰ ਜੋੜਦੀ ਇਹ ਸੜਕ ਲੋਕਾਂ ਲਈ ਸਮੱਸਿਆ ਬਣੀ ਹੋਈ ਸੀ | ਇਸ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿ ਭੀੜ-ਭਾੜ ਵਾਲੇ ਸ਼ਹਿਰ 'ਚੋਂ ਨਿੱਕਲ ਕੇ ਲੋਕ ਸੂਆ ਰੋਡ 'ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ, ਇਹ ਸ਼ਹਿਰ ਦਾ ਸਭ ਤੋਂ ਅਹਿਮ ਰਸਤਾ ਹੈ | ਇਸ ਦੇ ਬਣਨ ਨਾਲ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ | ਉਨ੍ਹਾਂ ਆਖਿਆ ਕਿ ਲੁਧਿਆਣਾ ਜੀ. ਟੀ. ਰੋਡ ਸੇਮ ਦੇ ਪੁਲ ਤੋਂ ਲੈ ਕੇ ਡਾ. ਹਰੀ ਸਿੰਘ ਹਸਪਤਾਲ ਤੇ ਨਵੀਂ ਦਾਣਾ ਮੰਡੀ ਦੇ ਨਾਲ ਦੀ ਕੋਠੇ ਬੱਗੂ ਤੱਕ ਇਸ ਸੂਆ ਰੋਡ ਲਗਪਗ 3 ਕਿਲੋਮੀਟਰ ਨੂੰ 18 ਫੁੱਟ ਚੌੜਾ ਕਰਨ ਲਈ 1 ਕਰੋੜ 20 ਲੱਖ ਰੁਪਏ ਨਾਲ ਤਿਆਰ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਤੋਂ ਮਨਜੂਰ ਕਰਵਾਇਆ ਅਤੇ ਹੁਣ ਇਹ ਸੜਕ ਬਣਕੇ ਲਗਪਗ ਤਿਆਰ ਹੋ ਚੁੱਕੀ ਹੈ ਅਤੇ ਕੇਵਲ ਸੇਮ ਦੇ ਨਜ਼ਦੀਕ ਥੋੜੇ ਜਿਹੇ ਹਿੱਸੇ ਦਾ ਕੰਮ ਚੱਲ ਰਿਹਾ ਹੈ, ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ | ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿਗੜ ਚੁੱਕੇ ਤਾਣੇ-ਬਾਣੇ ਨੂੰ ਸੁਧਾਰਕੇ ਲੀਹ 'ਤੇ ਪਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪੰਜਾਬ ਭਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦੇ ਨਵੀਂਨੀਕਰਨ ਕੀਤੇ ਜਾ ਰਹੇ ਹਨ ਅਤੇ ਸੜਕਾਂ ਨਵੀਂਆਂ ਵੀ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਆਖਿਆ ਕਿ ਜਗਰਾਉਂ ਹਲਕੇ ਅੰਦਰ ਸਾਰੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਜੋ ਸੜਕਾਂ ਨਵੀਂਆਂ ਬਣਨ ਵਾਲੀਆਂ ਹਨ, ਉਹ ਵੀ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਜਗਰਾਉਂ ਦੀ ਇਹ ਸੂਆ ਰੋਡ 18 ਫੁੱਟ ਚੌੜੀ ਨਵੀਂ ਬਣਨ ਨਾਲ ਜਿੱਥੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਹੀ ਕਿਸਾਨ ਭਰਾਵਾਂ ਨੂੰ ਦਾਣਾ ਮੰਡੀ ਵਿਚ ਆਪਣੀਆਂ ਫ਼ਸਲਾਂ ਆਦਿ ਲਿਜਾਣ ਲਈ ਵੀ ਵੱਡੀ ਰਾਹਤ ਮਿਲੇਗੀ ਅਤੇ ਜਗਰਾਉਂ ਸ਼ਹਿਰ ਦੇ ਟ੍ਰੈਫਿਕ ਵਿਚ ਸੁਧਾਰ ਹੋਵੇਗਾ | ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਮੰਡੀ ਬੋਰਡ ਦੇ ਜੇਈ ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ, ਸਰਪੰਚ ਜਗਤਾਰ ਸਿੰਘ