03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਾਬਕਾ ਵਿਧਾਇਕ ਕਲੇਰ ਵਲੋਂ ਪਿੰਡ ਕੋਠੇ ਅੱਠ ਚੱਕ ਦੇ 100 ਪਰਿਵਾਰ ਸ਼ਾਮਿਲ ਕਰਨ ਦੇ ਦਾਅਵਿਆਂ ਨੂੰ ਵਿਧਾਇਕਾ ਬੀਬੀ ਮਾਣੂੰਕੇ ਨੇ ਕੀਤਾ ਖਾਰਜ

Ad Position 21
No active advertisement
ਅਜੀਤ ਡੈਸਕ 05-05-2026
ਜਗਰਾਉਂ, 4 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਾਬਕਾ ਵਿਧਾਇਕ ਐੱਸ. ਆਰ. ਕਲੇਰ ਵਲੋਂ ਪਿੰਡ ਕੋਠੇ ਅੱਠ ਚੱਕ ਦੇ ਆਮ ਆਦਮੀ ਪਾਰਟੀ ਦੇ 100 ਪਰਿਵਾਰਾਂ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਨ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹ ਪਹਿਲਾਂ ਹੀ ਪਰਿਵਾਰ ਅਕਾਲੀ ਦਲ ਨਾਲ ਸੰਬੰਧਿਤ ਸਨ | ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਆਨਬਾਜ਼ੀ ਕੀਤੀ ਗਈ ਹੈ | ਕੋਈ ਵੀ 'ਆਪ' ਪਾਰਟੀ ਦਾ ਆਗੂ ਜਾਂ ਵਰਕਰ ਅਕਾਲੀ ਦਲ 'ਚ ਸ਼ਾਮਿਲ ਨਹੀਂ ਹੋਇਆ | ਪਿੰਡ ਕੋਠੇ ਅੱਠ ਚੱਕ ਵਿਖੇ ਬਲਾਕ ਸੰਮਤੀ ਮੈਂਬਰ ਜਗਮੇਲ ਸਿੰਘ ਦੇ ਘਰ ਪਿੰਡ ਵਾਸੀਆਂ ਦੀ ਵੱਡੀ ਇਕੱਤਰਤਾ ਦੌਰਾਨ ਦਾਅਵਾ ਕੀਤਾ ਕਿ ਜੋ ਬਲਾਕ ਪ੍ਰਧਾਨ ਨੂੰ ਅਕਾਲੀ ਦਲ ਨੇ ਸ਼ਾਮਿਲ ਕੀਤਾ ਹੈ, ਉਸ ਨੂੰ 'ਆਪ' ਪਾਰਟੀ ਨੇ ਦੋ ਸਾਲ ਪਹਿਲਾਂ ਹੀ ਪ੍ਰਧਾਨ 'ਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪਿੰਡ ਦਾ ਨਾਂਅ ਬਦਲਣ ਦੀ ਗੱਲ ਹੈ, ਇਹ ਨੋਟੀਫ਼ਿਕੇਸ਼ਨ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਤੇ ਅਕਾਲੀ ਸਰਕਾਰ ਸਮੇਂ ਰੱਖੇ ਪਿੰਡ 'ਚ ਨੀਂਹ ਪੱਥਰ 'ਤੇ ਵੀ ਪਿੰਡ ਦਾ ਨਾਂਅ ਕੋਠੇ ਅੱਠ ਚੱਕ ਬਲਦੇਵ ਸਿੰਘ ਵਾਲਾ ਲਿਖਿਆ ਹੋਇਆ ਤੇ ਇਸ ਨੀਂਹ ਪੱਥਰ ਦਾ ਉਦਘਾਟਨ ਵੀ ਉਸ ਸਮੇਂ ਦੇ ਪਨਸਪ ਦੇ ਚੇਅਰਮੈਨ ਸ: ਭਾਗ ਸਿੰਘ ਮੱਲ੍ਹਾ ਵਲੋਂ ਰੱਖਿਆ ਗਿਆ ਹੈ | ਬੀਬੀ ਮਾਣੂੰਕੇ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੈ ਤੇ ਵਿਰੋਧੀਆਂ ਕੋਲ ਕੋਈ ਵੀ ਮੁੱਦਾ ਨਹੀਂ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਮੇਲ ਸਿੰਘ ਦੀ ਅਗਵਾਈ 'ਚ ਪਿੰਡ ਵਾਸੀਆਂ ਨੂੰ ਵਲੋਂ ਬੀਬੀ ਮਾਣੂੰਕੇ ਤੇ ਪ੍ਰੋ: ਸੁਖਵਿੰਦਰ ਸਿੰਘ ਦਾ ਸਨਮਾਨ ਕੀਤਾ | ਇਸ ਮੌਕੇ ਸਰਪੰਚ ਅਸ਼ੋਕ ਕੁਮਾਰ, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਕਾਲਾ, ਸੰਜੂ ਕੁਮਾਰ ਪੰਚ, ਸਰਪੰਚ ਬਲਜਿੰਦਰ ਸਿੰਘ, ਕਰਨੈਲ ਸਿੰਘ, ਨਰਿੰਦਰ ਕੁਮਾਰ, ਰਣਜੀਤ ਸਿੰਘ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਤਰਸੇਮ ਸਿੰਘ, ਅਕਾਸ਼ਦੀਪ, ਜਸਵੀਰ ਸਿੰਘ, ਬਲਵਿੰਦਰ ਸਿੰਘ, ਅਸਨਦੀਪ ਸਿੰਘ, ਡਾ: ਅਮਰ ਗੁਪਤਾ, ਅਰਵਿੰਦਰ ਸਿੰਘ, ਪੰਡਿਤ ਅੰਕੁਸ਼ ਸ਼ਰਮਾ, ਤਰੁਣ ਸ਼ਰਮਾ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਟਾਲਾ ਦੀਆਂ 4 ਵਿਦਿਆਰਥਣਾਂ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ ਅਗਲੀ ਖ਼ਬਰ ਲੁਧਿਆਣਾ ਜੀ. ਟੀ. ਰੋਡ ਤੋਂ ਦਾਣਾ ਮੰਡੀ ਜਗਰਾਉਂ ਤੱਕ ਤਿੰਨ ਕਿੱਲੋਮੀਟਰ 18 ਫੁੱਟੀ ਸੜਕ ਬਣਾਉਣ ਦਾ ਕੰਮ ਸ਼ੁਰੂ
Ad Position 24