20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਹੁਣ ਲੱਗਣਗੇ ਕੂੜੇ ਦੇ ਢੇਰ....! ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਸਫ਼ਾਈ ਸੇਵਕ/ਸੀਵਰਮੈਨ ਅਣਮਿੱਥੇ ਸਮੇਂ ਲਈ ਹੜਤਾਲ 'ਤੇ <br/>

Ad Position 21
No active advertisement
ਅਜੀਤ ਡੈਸਕ 07-05-2026
ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਲੱਗਦਾ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ ਸ਼ਹਿਰ ਦੇ 13 ਵਾਰਡਾਂ 'ਚ ਹੁਣ ਕੂੜੇ ਦੇ ਢੇਰ ਹੋਰ ਚਮਕਣਗੇ! ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਮਿਊਾਸੀਪਲ ਮੁਲਾਜ਼ਮ, ਸਫ਼ਾਈ ਸੇਵਕ, ਸੀਵਰਮੈਨਾਂ ਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਸਫ਼ਾਈ ਸੇਵਕ, ਸੀਵਰਮੈਨ ਅੱਜ ਤੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ 'ਤੇ ਚਲੇ ਗਏ | ਇੱਥੇ ਹੀ ਬੱਸ ਨਹੀਂ ਹੜਤਾਲ 'ਤੇ ਗਏ ਇਹ ਸਫ਼ਾਈ ਸੇਵਕ ਨਗਰ ਕੌਂਸਲ ਅੱਗੇ ਸਰਕਾਰ ਖ਼ਿਲਾਫ਼ ਲੜੀਵਾਰ ਧਰਨਾ ਦੇਣਗੇ | ਹੜਤਾਲ 'ਤੇ ਬੈਠੇ ਸਫ਼ਾਈ ਸੇਵਕ, ਸੀੜਰਮੈਨਾਂ ਦੀ ਅਗਵਾਈ ਕਰ ਰਹੇ ਪ੍ਰਧਾਨ ਅਸ਼ੋਕ ਕੁਮਾਰ ਦੱਸਿਆ ਕਿ ਸਰਕਾਰ ਪਿਛਲੇ 4 ਵਰਿ੍ਹਆਂ ਤੋਂ ਸਫ਼ਾਈ ਸੇਵਕ, ਸੀਵਰਮੈਨਾਂ ਦੀਆਂ ਮੁੱਖ ਮੰਗਾਂ ਨੂੰ ਠੰਢੇ ਬਸਤੇ ਵਿਚ ਪਾ ਕੇ ਰੱਖਿਆ ਹੋਇਆ | ਵਾਰ-ਵਾਰ ਮੰਗ ਪੱਤਰ ਦੇਣ 'ਤੇ ਵੀ ਸਰਕਾਰ ਦੇ ਕੰਨਾਂ 'ਤੇ ਜੂੰਅ ਨਹੀਂ ਸਰਕੀ | ਪ੍ਰਧਾਨ ਅਸ਼ੋਕ ਨੇ ਦੱਸਿਆ ਕਿ ਕੱਚੇ ਕਾਮਿਆਂ ਨੂੰ ਨਾ ਤਾਂ ਸਰਕਾਰ ਪੱਕੇ ਕਰ ਰਹੀ ਹੈ, 1/1/2004 ਤੋਂ ਰੈਗੂਲਰ ਸਫ਼ਾਈ ਸੇਵਕ, ਸੀਵਰਮੈਨ ਨੂੰ ਪੁਰਾਣੀ ਪੈਨਸ਼ਨ ਸਕੀਮ ਹੇਠ ਨਹੀਂ ਲਿਆ ਰਹੀ ਹੈ | ਪਿਛਲੇ ਕਈ ਵਰਿ੍ਹਆਂ ਤੋਂ ਕੱਚੇ ਕਾਮੇ ਭਰਤੀ ਨਹੀਂ ਹੋਏ, ਨਾ ਹੀ ਸਰਕਾਰ ਨੇ ਨਵੀਂ ਭਰਤੀ ਕੀਤੀ, ਜਿਸ ਨਾਲ ਸਫ਼ਾਈ ਦੇ ਕੰਮ ਦਾ ਬੋਝ ਵਧਿਆ ਹੋਇਆ | ਸੀਵਰਮੈਨਾਂ ਨੂੰ ਨਾਲਿਆਂ ਦੀ ਸਫ਼ਾਈ ਸਮੇਂ ਵਰਤੋਂ ਵਿਚ ਆਉਣ ਵਾਲਾ ਸਮਾਨ ਚਿਰਾਂ ਤੋਂ ਮੁਹੱਈਆ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਦੁਰਘਟਨਾ ਬੀਮਾ, ਬਰਾਬਰ ਤਨਖ਼ਾਹ ਬਰਾਬਰ ਕੰਮ, ਪੇਅ ਕਮਿਸ਼ਨ ਦੇ ਬਕਾਏ, ਹੋਰ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ | ਹੜਤਾਲ 'ਤੇ ਬੈਠੇ ਸਫ਼ਾਈ ਸੇਵਕ, ਸੀਵਰਮੈਨਾਂ ਨੂੰ ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪੰਜਾਬ ਸਿੰਘ, ਰਾਜੂ, ਅੰਮਿ੍ਤਪਾਲ, ਵਿੱਕੀ ਕੁਮਾਰ, ਸਤੀਸ਼ ਕੁਮਾਰ, ਧਰਮਿੰਦਰ, ਪਿੰਕੀ, ਮਨੋਜ ਕੁਮਾਰ, ਉਰਮਿਲਾ, ਸੁਮਨ, ਰੇਖਾ, ਸੰਤੋਸ਼, ਸੁਨੀਤਾ, ਜੈਵੀਰ, ਹੋਰਨਾਂ ਵਲੋਂ ਵੀ ਸੰਬੋਧਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ-ਮੇਜਰ ਸਿੰਘ ਭੈਣੀ <br/> ਅਗਲੀ ਖ਼ਬਰ ਡਾ. ਤੇਜਪਾਲ ਸਿੰਘ ਨੇ ਹਲਕਾ ਦਾਖਾ 'ਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ <br/>
Ad Position 24