20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰਕਬਾ ਭਵਨ ਤੋਂ ਚੱਪੜਚਿੜੀ ਤੱਕ ਵਿਸ਼ਾਲ ਫ਼ਤਹਿ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ-ਕ੍ਰਿਸ਼ਨ ਕੁਮਾਰ ਬਾਵਾ <br/>

Ad Position 21
No active advertisement
ਅਜੀਤ ਡੈਸਕ 07-05-2026
ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਜੋ ਸਮਾਜ ਸੇਵਾ ਅਤੇ ਖ਼ੂਨਦਾਨ ਕੈਂਪਾਂ ਰਾਹੀਂ ਸੜਕ ਹਾਦਸਿਆਂ ਦੇ ਜ਼ਖ਼ਮੀਆਂ, ਲੰਮੇ ਸਮੇਂ ਤੋਂ ਬਿਮਾਰ ਮਰੀਜ਼ਾਂ ਲਈ ਖੂਨ ਮੁਹੱਈਆ ਕਰਵਾਉਣ ਵਾਲੀ ਸੁਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਦਾ ਭਵਨ ਰਕਬਾ ਵਿਖੇ ਸਨਮਾਨ ਕੀਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਤਰਨਜੀਤ ਸਿੰਘ ਨਿਮਾਣਾ ਦੇ ਨਾਲ ਸਮਾਜ ਸੇਵੀ ਸ਼ਖ਼ਸੀਅਤ ਸੁਖਜੀਤ ਸਿੰਘ ਹਾਰਾ ਸਾਹਨੇਵਾਲ ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਤੁਗਲ, ਐੱਸ.ਐੱਸ ਖੁਰਾਣਾ ਦਾ ਸਨਮਾਨ ਕੀਤਾ ਗਿਆ | ਵਿਸ਼ੇਸ਼ ਸਨਮਾਨ ਉਪਰੰਤ ਰਿਟਾ: ਆਈ.ਜੀ ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਸੁੱਚਾ ਸਿੰਘ ਤੁਗਲ, ਜਗਜੀਵਨ ਸਿੰਘ ਗਰੀਬ ਵਲੋਂ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਫਾਊਾਡੇਸ਼ਨ ਵਲੋਂ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਬਾਬਾ ਬੰਦਾ ਸਿੰਘ ਬਹਾਦਰ ਦੇ 316ਵੇਂ ਸਰਹਿੰਦ ਫ਼ਤਹਿ ਦਿਵਸ ਮੌਕੇ ਵਿਸ਼ਾਲ ਫ਼ਤਹਿ ਮਾਰਚ ਰਕਬਾ ਭਵਨ ਤੋਂ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਤੱਕ ਸਜਾਇਆ ਜਾਵੇਗਾ | ਬਾਵਾ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਮੁਖੀ ਨਿਹੰਗ ਬਾਬਾ ਜੋਗਿੰਦਰ ਸਿੰਘ, ਦਮਦਮੀ ਟਕਸਾਲ ਦੇ ਸੰਤ ਬਾਬਾ ਬਲਵੀਰ ਸਿੰਘ ਲੰਮਾ ਜੱਟਪੁਰਾ, ਐੱਸ.ਪੀ ਸਿੰਘ ਓਬਰਾਏ, ਮਲਕੀਤ ਸਿੰਘ ਦਾਖਾ ਦੀ ਸਰਪ੍ਰਸਤੀ ਹੇਠ 12 ਮਈ ਨੂੰ ਸਵੇਰ 9 ਵਜੇ ਸ਼ੁਰੂ ਹੋਣ ਵਾਲਾ ਫ਼ਤਿਹ ਮਾਰਚ ਬਾਅਦ ਦੁਪਹਿਰ ਚੱਪੜਚਿੜੀ ਦੇ ਮੈਦਾਨ ਪੁੱਜੇਗਾ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜ਼ਾਂ ਲਹੂ ਡੁੱਲਵੀਂ ਜੰਗ ਸਮੇਂ ਵਜ਼ੀਰ ਖਾਨ ਨੂੰ ਮਾਰ ਮੁਕਾਇਆ | ਉਨ੍ਹਾਂ ਦੱਸਿਆ ਕਿ ਚੱਪੜਚਿੜੀ ਸਮਾਰੋਹ ਤੋਂ ਬਾਅਦ ਵਿਸ਼ਾਲ ਫਤਹਿ ਮਾਰਚ ਦਾ ਠਾਠਾਂ ਮਾਰਦਾ ਇਕੱਠ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹਿੰਦ ਪਹੁੰਚੇਗਾ | ਜਸਵੰਤ ਸਿੰਘ ਛਾਪਾ, ਕਰਨੈਲ ਸਿੰਘ ਗਿੱਲ ਅਨੁਸਾਰ 12 ਮਈ ਦੇ ਧਾਰਮਿਕ ਸਮਾਰੋਹ ਤੋਂ ਬਾਅਦ ਜਿਸ ਦਿਨ ਸਰਹਿੰਦ ਵਿਖੇ ਫ਼ਤਿਹ ਦਾ ਝੰਡਾ ਲਹਿਰਾਇਆ, ਭਾਵ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਫਤਿਹਗੜ੍ਹ ਸਾਹਿਬ ਵਿਖੇ ਇਕ ਸੈਮੀਨਾਰ ਕਰਵਾਇਆ ਜਾਵੇਗਾ | ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀਂ ਹੇਠ 12 ਅਤੇ 14 ਦੋ ਦਿਨ ਦੇ ਸਮਾਗਮ ਵਿਚ ਸ਼ਿਰਕਤ ਵਾਲੀ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਰਾਗੀ-ਢਾਡੀ, ਕਵੀਸ਼ਰਾਂ ਦੇ ਨਾਲ ਵਿਸ਼ਾਲ ਫ਼ਤਿਹ ਮਾਰਚ ਦੀ ਅਗਵਾਈ 5 ਪਿਆਰੇ ਸਾਹਿਬਾਨ ਕਰਨਗੇ | ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਵਲੋਂ ਗੱਤਕਾ ਦੇ ਕਰਤੱਵ ਦਿਖਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ, ਸਾਬਕਾ ਜੱਜ ਸਿੰਮਕ, ਮਲਕਪੁਰ, ਧਾਲੀਵਾਲ ਵਲੋਂ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਸਰਕਾਰੀ ਸਕੂਲ 'ਚ ਲੋੜਵੰਦ ਵਿਦਿਆਰਥੀਆਂ ਨੂੰ 500 ਕਾਪੀਆਂ ਵੰਡੀਆਂ <br/>
Ad Position 24