03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹੈਲਪਿੰਗ ਹੈਂਡਸ ਪੰਜਾਬ ਸੰਸਥਾ ਵਲੋਂ ਭਾਜਪਾ ਆਗੂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 11-05-2026
ਜਗਰਾਉਂ, 10 ਮਈ (ਵਿਨੋਦ ਕੁਮਾਰ)-ਪਿੰਡ ਮਲਕ ਵਿਖੇ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡ ਵਲੋਂ ਕਰਵਾਏ ਸਮਾਗਮ ਦੌਰਾਨ ਬੀ.ਜੇ.ਪੀ ਆਗੂ ਅਜੀਤ ਸਿੰਘ ਅਖਾੜਾ ਦਾ ਹੈਲਪਿੰਗ ਹੈਂਡਸ ਪੰਜਾਬ ਦੇ ਸੰਸਥਾਪਕ ਉਮੇਸ਼ ਛਾਬੜਾ, ਧਰਮਿੰਦਰ ਸਿੰਘ ਚੀਮਨਾ ਤੇ ਸਮੂਹ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਅਜੀਤ ਸਿੰਘ ਅਖਾੜਾ ਨੇ ਆਪਣੇ ਇਸ ਸਨਮਾਨ ਲਈ ਜਿੱਥੇ ਹੈਲਪਿੰਗ ਹੈਂਡਸ ਪੰਜਾਬ ਦੇ ਸੰਸਥਾਪਕ ਉਮੇਸ਼ ਛਾਬੜਾ ਤੇ ਹੋਰਨਾਂ ਪ੍ਰਬੰਧਕਾ ਦਾ ਧੰਨਵਾਦ ਕੀਤਾ, ਉਥੇ ਹੈਲਪਿੰਗ ਹੈਂਡ ਸੰਸਥਾ ਵਲੋਂ 'ਖੁਸ਼ੀਆ ਦੇ ਘਰ' ਦਾ ਇਕ ਸਾਲ ਪੂਰਾ ਹੋਣ 'ਤੇ ਕੀਤੇ ਸਮਾਗਮ ਦੀ ਭਰਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਨਿਆਸਰਿਆਂ ਨੂੰ ਸਾਂਭਣਾ ਤੇ ਉਨ੍ਹਾਂ ਦੀ ਸੇਵਾ ਸੰਭਾਲ ਬਹੁਤ ਅਹਿਮ ਤੇ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਬੀ.ਜੇ.ਪੀ ਦੇ ਐੱਸ.ਸੀ ਮੋਰਚਾ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਰਾਗੀ ਭਾਈ ਬਲਜਿੰਦਰ ਸਿੰਘ ਬੱਲ, ਜਗਜੀਤ ਸਿੰਘ ਜੱਗਾ, ਕਿ੍ਸ਼ਨ ਕੁਮਾਰ, ਕਰਮ ਸਿੰਘ ਅਖਾੜਾ, ਪ੍ਰਦੀਪ ਸਿੰਘ ਰਾਮਗੜ੍ਹ ਭੁੱਲਰ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ 'ਮਾਂ ਦਿਵਸ' ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਨਵੇਂ ਐੱਨ.ਸੀ.ਸੀ ਕੈਡਿਟਾਂ ਦਾ ਦਾਖ਼ਲਾ
Ad Position 24