04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-05-2026
ਜਗਰਾਉਂ, 10 ਮਈ (ਸ਼ਮਸ਼ੇਰ ਸਿੰਘ ਗਾਲਿਬ)-ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਕੱਚਾ ਮਲਕ ਰੋਡ ਜਗਰਾਉਂ ਵਿਖੇ ਸੰਸਥਾ ਦੇ ਪ੍ਰਧਾਨ ਜਗਦੀਸ਼ ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਮਾ. ਅਵਤਾਰ ਸਿੰਘ ਰਾਮਗੜ੍ਹ ਭੁੱਲਰ ਅਤੇ ਪਾਲੀ ਦੇਤਵਾਲੀਏ ਦੇ ਪੁੱਤਰ ਮਨਜੋਤ ਸਿੰਘ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਪਿ੍ੰਸੀਪਲ ਸਤਨਾਮ ਸਿੰਘ ਨੇ ਸੀਸ ਦੇ ਦਾਨੀ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਗਾਥਾ ਸੁਣਾਈ ਤੇ ਅਦੀਬਾਂ ਦੁਆਰਾ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ | ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਚਰਨਜੀਤ ਕੌਰ ਗਰੇਵਾਲ ਗਗੜਾ ਨੇ ਆਪਣੇ ਉਮਦਾ ਗੀਤ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ, ਉਪਰੰਤ ਪ੍ਰੇਮ ਸਿੰਘ ਲੋਹਟ ਬੈਂਕ ਮੈਨੇਜਰ ਨੇ 'ਦੀਵੇ ਦੀ ਲੋਹ ਵਾਂਗੂੰ ਜ਼ਿੰਦਗੀ ਦਾ ਖੇਲ ਵੇ ਬੁਝ ਜਾਣਾ ਦੀਵਾ ਜਦ ਮੱੁਕ ਗਿਆ ਤੇਲ ਵੇ' ਪੇਸ਼ ਕੀਤਾ | ਸ੍ਰੀਮਤੀ ਕਾਂਤਾ ਰਾਣੀ ਨੇ ਸ਼ਿਵ ਕੁਮਾਰ ਬਟਾਵਲੀ ਦੀ ਗਜ਼ਲ 'ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ' ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਸ. ਹਰਚਰਨ ਸਿੰਘ ਸੰਧੂ ਸਾਬਕਾ ਏ.ਡੀ.ਸੀ. ਮਾਣੂੰਕੇ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ਵਿਚੋਂ ਮਾਤਾ ਦੇ ਸਤਿਕਾਰ ਸਬੰਧੀ ਕਵਿਤਾ ਸੁਣਾ ਕੇ ਜਾਣ ਲਈ ਦਿਲ ਨਹੀਂ ਕਰਦਾ ਵਾਹ-ਵਾਹ ਖੱਟੀ | ਉਸ ਤੋਂ ਬਾਅਦ ਕੈਪਟਨ ਪੂਰਨ ਸਿੰਘ ਗਗੜਾ ਨੇ 'ਦੇਤਵਾਲੀਏ ਦਾ ਇਕਲੌਤਾ ਫਰਜਿੰਦ ਤੁਰ ਗਿਆ, ਪਾਲੀ ਅਦੀਬ ਸੀ ਸਾਡਾ ਖਾਸ, ਮਹਿਫ਼ਲ-ਏ-ਅਦੀਬ ਕੇ ਅਰਦਾਸਾਂ' ਉਹਦਾ ਸਵਰਗਾਂ 'ਚ ਹੋਵੇ ਵਾਸ | ਸਰਦਾਰ ਕੁਲਦੀਪ ਸਿੰਘ ਚੌਹਾਨ ਨੇ ਭੈਣ ਦਾ ਵੀਰ ਨੂੰ ਸੁਨੇਹਾ 'ਬੈਗਾਰਤਾ ਵੀਰਾ ਵੇ ਗੀਤ ਲਿਖਦੇ ਮੇਰਾ' ਸੁਣਾ ਕੇ ਮਹਿਫ਼ਲ ਨੂੰ ਸ਼ਿਖਰ 'ਤੇ ਪਹੁੰਚਿਆ | ਸੰਸਥਾ ਦੇ ਪ੍ਰਧਾਨ ਜਗਦੀਸ਼ ਪਾਲ ਮਹਿਤਾ ਨੇ ਅੱਜ ਦੇ ਵਿਆਹਾਂ ਦੇ ਹਾਲਾਤਾਂ ਫਾਲਤੂ ਖ਼ਰਚੇ ਬੇਵੰਨੇ ਇਕੱਠ ਅਤੇ ਖਾਣਿਆਂ ਦੀ ਬਰਬਾਦੀ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਆਿਖ਼ਰ ਵਿਚ ਪ੍ਰਧਾਨ ਮਹਿਤ ਵਲੋਂ ਨਵੇਂ ਆਏ ਅਦੀਬ ਸ. ਕੁਲਦੀਪ ਸਿੰਘ ਚੌਹਾਨ ਦਾ ਸਵਾਗਤ ਕੀਤਾ ਗਿਆ ਅਤੇ ਰਚਨਾਵਾਂ ਤੇ ਅਦੀਬਾਂ ਵਲੋਂ ਭਰਮੀ ਚਰਚਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ 'ਚ 22 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਅਗਲੀ ਖ਼ਬਰ ਸੁਖਬੀਰ ਵਲੋਂ ਹਲਕਾ ਗਿੱਲ ਦੇ ਪਾਰਟੀ ਮੁੱਖ ਦਫ਼ਤਰ ਦਾ ਉਦਘਾਟਨ ਹਰਪ੍ਰੀਤ ਸਿੰਮਕ ਦੀ ਸੁਖਬੀਰ ਨੇ ਕੀਤੀ ਸ਼ਲਾਘਾ <br/>...
Ad Position 24