14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ 'ਚ ਕਾਂਗਰਸ ਦੇ ਦਾਅਵੇਦਾਰਾਂ ਦੀ ਲੰਮੀ ਲਾਈਨ <br/>

Ad Position 21
No active advertisement
ਅਜੀਤ ਡੈਸਕ 13-05-2026
ਜਗਰਾਉਂ, 12 ਮਈ (ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਦੀਆਂ ਚੋਣਾਂ ਦੇ ਐਲਾਨ ਹੁੰਦਿਆਂ ਹੀ ਜਗਰਾਉਂ ਸ਼ਹਿਰ 'ਚ ਚੋਣ ਸਰਗਰਮੀਆਂ ਇਕਦਮ ਪੂਰੇ ਜ਼ੋਬਨ 'ਤੇ ਚੱਲ ਪਈਆਂ | ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਚੋਣ ਕਮਿਸ਼ਨਰ ਵਲੋਂ ਸੰਭਾਵੀ ਉਮੀਦਵਾਰਾਂ ਨੂੰ ਬਹੁਤ ਘੱਟ ਸਮਾਂ ਦਿੱਤਾ ਹੈ, ਜਿਸ ਕਾਰਨ ਸਿਆਸੀ ਪਾਰਟੀਆਂ ਵਿਚ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਹੈ, ਕਿਉਂਕਿ ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ ਲਈ ਕਿਸੇ ਵੀ ਸਿਆਸੀ ਪਾਰਟੀ ਕੋਲ ਯੋਗ ਉਮੀਦਵਾਰ ਲੱਭਣ ਲਈ ਸਮਾਂ ਹੀ ਬਹੁਤ ਘੱਟ ਹੈ ਅਤੇ ਵਾਰਡਾਂ ਵਿਚ ਤੁਰੰਤ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ | ਇਸ ਮੌਕੇ ਸਿਰਫ਼ ਅਕਾਲੀ ਦਲ ਵਲੋਂ ਹੀ 7 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਦੂਜੇ ਪਾਸੇ ਜਗਰਾਉਂ ਵਿਚ ਕਾਂਗਰਸ ਲਈ ਹਰੇਕ ਵਾਰਡ ਵਿਚ ਟਿਕਟ ਦੇ ਦਾਅਵੇਦਾਰਾਂ ਦੀ ਭਰਮਾਰ ਹੈ ਅਤੇ ਕਾਂਗਰਸ ਦੀ ਟਿਕਟ ਲਈ ਇਕ ਅਨਾਰ ਸੌ ਬਿਮਾਰ ਵਾਲੀ ਕਹਾਵਤ ਬਣ ਚੁੱਕੀ ਹੈ | ਜਗਰਾਉਂ ਵਿਚ ਕਾਂਗਰਸ ਦੀ ਧੜੇਬਾਜ਼ੀ ਕਾਰਨ ਕਈ ਵਾਰਡਾਂ ਵਿਚ ਕਾਂਗਰਸ ਦੇ ਕਈ-ਕਈ ਦਾਅਵੇਦਾਰ ਹਨ ਅਤੇ ਹਰੇਕ ਵਾਰਡ ਵਿਚ ਘੱਟੋ ਘੱਟ 2-2 ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹਨ | ਜਗਰਾਉਂ ਨਗਰ ਕੌਂਸਲ ਵਿਚ ਪਿਛਲੀ ਟਰਮ ਦੌਰਾਨ ਕਾਂਗਰਸ ਦੇ 17 ਕੌਂਸਲਰ ਸਨ, ਪਰ ਕਾਂਗਰਸੀ ਕੌਂਸਲਰਾਂ ਦੀ ਧੜੇ੍ਹਬੰਦੀ ਕਾਰਨ ਸੱਤਾਧਾਰੀ ਆਮ ਪਾਰਟੀ ਕੋਲ ਆਪਣਾ ਇਕ ਵੀ ਕੌਂਸਲਰ ਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨਗਰ ਕੌਂਸਲ 'ਤੇ ਆਪਣਾ ਕੁਝ ਸਮੇਂ ਲਈ ਰਾਜ ਚਲਾਉਣ ਵਿਚ ਕਾਮਯਾਬ ਰਹੀ ਸੀ ਅਤੇ ਕਾਂਗਰਸ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਨਗਰ ਕੌਂਸਲ ਵਿਚ ਕਾਂਗਰਸ ਪਾਰਟੀ ਹੱਥੋਂ ਸੱਤਾ ਚਲੀ ਗਈ | ਇਸ ਮੌਕੇ ਜਗਰਾਉਂ ਵਿਚ ਸਭ ਤੋਂ ਵੱਧ ਚੋਣ ਲੜਨ ਲਈ ਕਾਂਗਰਸ ਕੋਲ ਉਮੀਦਵਾਰ ਹਨ, ਪਰ ਸਭ ਤੋਂ ਵੱਧ ਕਾਂਗਰਸ ਪਾਰਟੀ ਲਈ ਟਿਕਟਾਂ ਵੰਡਣ ਲਈ ਸਿਰਦਰਦੀ ਬਣੀ ਪਈ ਹੈ, ਕਿਉਂਕਿ ਹਰੇਕ ਵਾਰਡ ਵਿਚ ਦੋ-ਦੋ ਦਾਅਵੇਦਾਰ ਹੋਣ ਕਾਰਨ ਜਗਰਾਉਂ ਵਿਚ ਕਾਂਗਰਸ ਲਈ ਉਮੀਦਵਾਰਾਂ ਦੀ ਚੋਣ ਕਰਨੀ ਅਸਾਨ ਨਹੀਂ ਹੈ ਅਤੇ ਟਿਕਟਾਂ ਵੰਡਣ ਤੋਂ ਬਾਅਦ ਜਗਰਾਉਂ ਵਿਚ ਕਈ ਕਾਂਗਰਸੀ ਬਾਗੀ ਰੁਖ ਅਖਤਿਆਰ ਕਰਕੇ ਕਾਂਗਰਸ ਦੀ ਖੇਡ ਨੂੰ ਵਿਗਾੜ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਵਨ ਰਕਬਾ ਤੋਂ ਚੱਪੜਚਿੜੀ-ਸਰਹਿੰਦ ਲਈ ਫ਼ਤਹਿ ਮਾਰਚ ਰਵਾਨਾ <br/> ਅਗਲੀ ਖ਼ਬਰ ਦਸਵੀਂ ਦੀ ਪ੍ਰੀਖਿਆ 'ਚ ਕਿੰਡਰ ਗਾਰਟਨ ਸਕੂਲ ਸਮਰਾਲਾ ਦਾ ਨਤੀਜਾ ਸ਼ਾਨਦਾਰ <br/>
Ad Position 24