ਮੁੱਲਾਂਪੁਰ-ਦਾਖਾ, 12 ਮਈ (ਨਿਰਮਲ ਸਿੰਘ ਧਾਲੀਵਾਲ)-ਸਰਹਿੰਦ ਫ਼ਤਹਿ ਦਿਵਸ ਦੀ 316ਵੀਂ ਵਰ੍ਹੇਗੰਢ ਮੌਕੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਪੂਰਵਕ ਸਤਿਕਾਰ ਭੇਟ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਸੰਗਤ ਦਾ ਵਿਸ਼ਾਲ ਕਾਫ਼ਲਾ ਭਵਨ ਰਕਬਾ ਤੋਂ ਫ਼ਤਹਿ ਮਾਰਚ ਚੱਪੜਚਿੜੀ ਲਈ ਰਵਾਨਾ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸੁਸ਼ੋਭਿਤ ਕਰਕੇ ਮਾਰਚ ਦੀ ਸੰਗਤ ਚੱਪੜਚਿੜੀ, ਸਰਹਿੰਦ ਵੱਲ ਰਵਾਨਾ ਹੋਈ | ਨਿਹੰਗ ਸਿੰਘਾਂ ਦੇ ਜੰਗਜੂ ਕਰਤੱਵਾਂ ਹੇਠ ਫ਼ਤਿਹ ਮਾਰਚ ਸਮੇਂ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਐੱਸ.ਪੀ ਸਿੰਘ ਓਬਰਾਏ, ਤਰਨਾ ਦਲ ਸੰਪਰਦਾਇ ਮੁਖੀ ਬਾਬਾ ਬਲਵਿੰਦਰ ਸਿੰਘ ਚੌਕ ਮਹਿਤਾ, ਜਥੇਦਾਰ ਰਣਜੀਤ ਸਿੰਘ, ਸੰਤ ਬਾਬਾ ਜਗਜੀਤ ਸਿੰਘ ਲੋਪੋਂ, ਸੰਤ ਸਰਬਜੋਤ ਸਿੰਘ ਡਾਂਗੋ, ਜਸਵੰਤ ਸਿੰਘ ਛਾਪਾ, ਕਰਨੈਲ ਸਿੰਘ ਗਿੱਲ, ਸੁੱਚਾ ਸਿੰਘ ਤੁਗਲ, ਅਨਿਲ ਸੇਠੀ ਨਾਲ ਵਿਸ਼ਾਲ ਸੰਗਤ ਦੇ ਕਾਫਲੇ ਵਿਚ ਢਾਡੀ ਬਲਦੇਵ ਸਿੰਘ ਰਕਬਾ, ਕੁਲਵਿੰਦਰ ਕੌਰ ਛੰਦੜਾਂ, ਤਰਲੋਚਨ ਸਿੰਘ ਸਫਰੀ, ਹਰਿੰਦਰ ਸਿੰਘ ਕੁਲਾਰ, ਅਮਰਪਾਲ ਸਿੰਘ, ਅਰਜਨ ਬਾਵਾ, ਸੁਖਦੀਪ ਸਿੰਘ ਥਿੰਦ ਮੋਹੀ, ਅਮਰੀਕ ਸਿੰਘ ਗਰੇਵਾਲ, ਚਰਨ ਸਿੰਘ ਸਰਾਭਾ, ਹਰਮਿੰਦਰ ਸਿੰਘ ਸਰਾਭਾ, ਪਹਿਲਵਾਨ ਸੁਰਿੰਦਰ ਸਿੰਘ ਰਕਬਾ, ਡਾ: ਪ੍ਰੇਮਜੀਤ ਸਿੰਘ, ਰਾਕੇਸ਼ ਗੋਇਲ, ਸੰਤੋਖ ਸਿੰਘ, ਮਨਜੀਤ ਕੌਰ ਸਰੋਏ, ਕਰਮਜੀਤ ਕੌਰ, ਸੋਨੀਆ ਅਰੋੜਾ, ਰੇਸ਼ਮ ਸਿੰਘ ਸੱਗੂ, ਜਗਦੀਪ ਸਿੰਘ ਥਿੰਦ, ਅਮਨਦੀਪ ਬਾਵਾ, ਬਲਵੀਰ ਸਿੰਘ ਭਨੋਹੜ, ਕਿਰਪਾਲ ਸਿੰਘ, ਠੇਕੇਦਾਰ ਰਣਜੀਤ ਸਿੰਘ, ਗੁਰਮੇਲ ਸਿੰਘ ਰਕਬਾ, ਪ੍ਰੀਤਮ ਸਿੰਘ ਲੀਲ੍ਹਾਂ, ਅਮਰਜੀਤ ਸਿੰਘ ਭੱਟੀ, ਜਗਜੀਤ ਸਿੰਘ ਜੱਗਾ ਲੋਪੋਂ, ਨਵਦੀਪ ਗੋਇਲ ਸਮੇਤ ਸੈਂਕੜਿਆਂ ਦੀ ਤਾਆਦ ਸੰਗਤ ਭਵਨ ਰਕਬਾ ਤੋਂ ਚੱਪੜਚਿੜੀ ਲਈ ਰਵਾਨਾ ਹੋਈ |