15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਹਰਿਗੋਬਿੰਦ ਸੀਨੀ.ਸੈਕੰ. ਪਬਲਿਕ ਸਕੂਲ ਸਿੱਧਵਾਂ ਖੁਰਦ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-05-2026
ਚੌਂਕੀਮਾਨ, 15 ਮਈ (ਤੇਜਿੰਦਰ ਸਿੰਘ ਚੱਢਾ)-ਗੁਰੂ ਹਰਿਗੋਬਿੰਦ ਸੀਨੀ.ਸੈਕੰ.ਪਬਲਿਕ ਪਬਲਿਕ ਸਕੂਲ ਸਿੱਧਵਾਂ ਖੁਰਦ ਦਾ ਸੀ.ਬੀ.ਐੱਸ.ਈ. ਬੋਰਡ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ 12ਵੀਂ ਮੈਡੀਕਲ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਰਾਏ ਨੇ 90.8 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ, ਨਾਨ-ਮੈਡੀਕਲ ਸਟਰੀਮ ਵਿਚ ਅਰਮਾਨਪ੍ਰੀਤ ਸਿੰਘ ਢਿੱਲੋਂ ਨੇ 83.4 ਫੀਸਦੀ ਲੈ ਕੇ ਸਕੂਲ ਵਿਚੋਂ ਪਹਿਲਾ, ਆਰਟਸ ਸਟਰੀਮ ਵਿਚ ਗੁਰਨੂਰ ਸਿੰਘ ਨੇ 83.8 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਤੇ ਕਾਮਰਸ ਸਟਰੀਮ ਵਿਚ ਰਾਜਵੀਰ ਕੌਰ ਢਿੱਲੋਂ ਨੇ 94.8 ਫ਼ੀਸਦੀ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਮੈਂਬਰਾਂ ਟਰੱਸਟ ਦੇ ਪ੍ਰਧਾਨ ਬੀਰਇੰਦਰ ਸਿੰਘ ਸਿੱਧੂ (ਸਾਬਕਾ ਡੀ.ਜੀ.ਪੀ.), ਪ੍ਰੀਤਮ ਸਿੰਘ ਜੌਹਲ (ਸਕੱਤਰ), ਪ੍ਰਦੀਪ ਸਿੰਘ (ਮੈਨੇਜਰ), ਕਿਰਪਾਲ ਸਿੰਘ ਭੱਠਲ (ਮੈਂਬਰ), ਹਰਮੇਲ ਸਿੰਘ ਸਿੱਧੂ (ਮੈਂਬਰ), ਦਵਿੰਦਰ ਸਿੰਘ ਮਾਨ (ਮੈਂਬਰ), ਜਰਨੈਲ ਸਿੰਘ ਢਿੱਲੋਂ (ਮੈਂਬਰ) ਨੇ ਪਿ੍ੰਸੀਪਲ ਸੰਦੀਪ ਕੌਰ, ਵਾਇਸ ਪਿ੍ੰਸੀਪਲ ਡਾ: ਪੁਨੀਤਾ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਪਹਿਲਕਦਮੀ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ | ਪਿ੍ੰਸੀਪਲ ਸੰਦੀਪ ਕੌਰ ਨੇ ਇਸ ਵੱਡੀ ਸਫਲਤਾ ਲਈ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਮਿਹਨਤੀ ਸਟਾਫ਼ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਜਗਰਾਉਂ ਨਗਰ ਕੌਂਸਲ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਰਾਏਕੋਟ ਵਿਖੇ ਨਾਮਜ਼ਦਗੀਆਂ ਦੇ ਤੀਸਰੇ ਦਿਨ ਕੁੱਲ 8 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ
Ad Position 24