14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਰਾਮ ਕਾਲਜ ਡੱਲਾ ਦੇ ਹੋਣਹਾਰ ਵਿਦਿਆਰਥੀ।

ਹਠੂਰ, 14 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ. ਕਾਮ ਭਾਗ ਦੂਜਾ (ਸਮੈਸਟਰ ਚੌਥਾ) ਦੇ ਐਲਾਨੇ ਨਤੀਜਿਆਂ ਵਿਚੋਂ ਸ੍ਰੀ ਰਾਮ ਕਾਲਜ ਡੱਲਾ ਇਕ ਵਾਰ ਫੇਰ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 15-08-2026
ਹਠੂਰ, 14 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ.ਕਾਮ ਭਾਗ ਦੂਜਾ (ਸਮੈਸਟਰ ਚੌਥਾ) ਦੇ ਐਲਾਨੇ ਨਤੀਜਿਆਂ ਵਿਚੋਂ ਸ੍ਰੀ ਰਾਮ ਕਾਲਜ ਡੱਲਾ ਇਕ ਵਾਰ ਫੇਰ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਪ੍ਰਿੰਸੀਪਲ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਮਤਿਹਾਨਾਂ ਦੌਰਾਨ ਜੋ ਨਤੀਜੇ ਆਏ ਹਨ, ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇਵੀ ਚੰਦ ਸ਼ਰਮਾ ਨੇ ਦੱਸਿਆ ਕਿ ਮਹਿਕ ਗਰਗ ਨੇ 80 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਲਿਆ ਹੈ। ਰਮਨਪ੍ਰੀਤ ਕੌਰ ਨੇ 78.3 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ, ਚਰਨਜੀਤ ਸਿੰਘ, ਦੀਪਾਸ਼ੂ ਗੋਇਲ, ਰਮਨਦੀਪ ਕੌਰ, ਵੈਭਵ ਸੰਨੀ ਨੇ 77.5 ਪ੍ਰਤੀਸ਼ਤ ਬਰਾਬਰ ਅੰਕ ਲੈ ਕੇ ਕਾਲਜ ਵਿਚੋਂ ਤੀਜੇ ਸਥਾਨ ’ਤੇ ਰਹੇ ਹਨ। ਪ੍ਰਿੰਸੀਪਲ ਪ੍ਰਭਜੀਤ ਸਿੰਘ ਨੇ ਸਮੂਹ ਅਵਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸੇ ਨਗਰ ਦੇ ਜੰਮਪਲ ਮਰਹੂਮ ਸਵਾਮੀ ਬੁੱਧ ਦੇਵ ਦੇ ਉਪਰਾਲੇ ਸਦਕਾ ਹੋਂਦ ਵਿਚ ਆਏ ਇਸ ਪੇਂਡੂ ਖੇਤਰ ਦੇ ਕਾਲਜ ਨੇ ਦਿਨ ਦੁਗਣੀ, ਰਾਤ ਦੌਗੁਣੀ ਤਰੱਕੀ ਕੀਤੀ ਹੈ, ਜਿਸ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਦੀ ਲਗਨ, ਮਿਹਨਤ ਨੂੰ ਸਿਹਰਾ ਜਾਂਦਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ’ਤੇ ਮਨ ਨੂੰ ਕੇਂਦਰਿਤ ਕਰਕੇ ਆਪਣੇ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਸਕਾਰ ਕਰਨ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਹੈੱਡ ਮਾ. ਅਵਤਾਰ ਸਿੰਘ, ਮਾ. ਭਗਵੰਤ ਸਿੰਘ, ਮੁਖਤਿਆਰ ਸਿੰਘ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ- ਪ੍ਰਧਾਨ ਡੱਲਾ ਅਗਲੀ ਖ਼ਬਰ ਸੜਕ ਹਾਦਸਿਆਂ ਵਿਚ ਤਿੰਨ ਔਰਤਾਂ ਸਮੇਤ ਚਾਰ ਜ਼ਖ਼ਮੀ
Ad Position 24