ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ- ਪ੍ਰਧਾਨ ਡੱਲਾ
ਹਠੂਰ, 14 ਅਗਸਤ (ਜਸਵਿੰਦਰ ਸਿੰਘ ਛਿੰਦਾ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਤੇ ਗਏ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨਾ ਗਿਰੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਹੈ, ਕਿਉਂਕਿ ਗੁਰੂ ਘਰ ਅੰਦਰ ਨਾ ਕੋਈ ਵੈਰੀ, ਨਾ ਹੀ ਬੇਗਾਨਾ ਦਾ ਸਿਧਾਂਤ ਲਾਗੂ ਹੁੰਦਾ ਹੈ।
ਹਠੂਰ, 14 ਅਗਸਤ (ਜਸਵਿੰਦਰ ਸਿੰਘ ਛਿੰਦਾ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਤੇ ਗਏ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨਾ ਗਿਰੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਹੈ, ਕਿਉਂਕਿ ਗੁਰੂ ਘਰ ਅੰਦਰ ਨਾ ਕੋਈ ਵੈਰੀ, ਨਾ ਹੀ ਬੇਗਾਨਾ ਦਾ ਸਿਧਾਂਤ ਲਾਗੂ ਹੁੰਦਾ ਹੈ। ਹਮਲਾ ਕਰਨ ਵਾਲੇ ਵਿਆਕਤੀ ਦੇ ਮਨ ਵਿਚ ਜੇਕਰ ਪ੍ਰਧਾਨ ਸ: ਬਾਦਲ ਪ੍ਰਤੀ ਵੈਰ ਭਾਵਨਾ ਵੀ ਸੀ ਤਾਂ ਗੁਰੂ ਘਰ ਵਿਖੇ ਅਜਿਹਾ ਕਰਨਾ ਕਦੇ ਵੀ ਉਚਿੱਤ ਨਹੀਂ। ਪ੍ਰਧਾਨ ਡੱਲਾ ਨੇ ਕਿਹਾ ਕਿ ਉਕਤ ਵਿਆਕਤੀ ਬਾਰੇ ਕਿਹਾ ਗਿਆ ਹੈ ਕਿ ਉਹ ਉੱਥੇ ਦੋ ਸਾਲ ਤੋਂ ਸੇਵਾ ਕਰਦਾ ਸੀ। ਮਨ ਵਿਚ ਅਜਿਹੀ ਵੈਰ ਭਾਵਨਾ ਲੈ ਕੇ ਸੇਵਾ ਕਰਨੀ ਸਿਰਫ਼ ਦਿਖਾਵਾ ਹੈ। ਇਹ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਹੈ। ਜਿਸ ਦੀ ਉਹ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਕੈਪਸ਼ਨ: ਪ੍ਰਧਾਨ ਚੰਦ ਸਿੰਘ ਡੱਲਾ