14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

22 ਸਾਲ ਪੁਰਾਣੇ ਮਾਮਲੇ ਵਿਚ ਦਿੱਲੀ ਤੋਂ ਆਈ ਕਮਿਸ਼ਨ ਦੀ ਟੀਮ ਛੇ ਦਿਨਾਂ ਮਗਰੋਂ ਵਾਪਸ ਪਰਤੀ

ਜਗਰਾਉਂ, 14 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਕਰੀਬ 22 ਸਾਲ ਪੁਰਾਣੇ ਤਸ਼ੱਦਦ ਮਾਮਲੇ ਦੀ ਜਾਂਚ ਲਈ ਜਗਰਾਉਂ ਪੁੱਜੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਛੇ ਦਿਨਾਂ ਦੀ ਪੜਤਾਲ ਮਗਰੋਂ ਅੱਜ ਤੜਕਸਾਰ ਦਿੱਲੀ ਪਰਤ ਗਈ। ਜਾਂਚ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ 40 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਇਲਾਵਾ ਘਟਨਾ ਨਾਲ ਸਬੰਧਿਤ ਥਾਵਾਂ ਦਾ ਜਾਇਜ਼ਾ ਲਿਆ ਅਤੇ ਉਪਲਬਧ ਦਸਤਾਵੇਜ਼ਾਂ ਤੇ ਸਬੂਤਾਂ ਬਾਰੇ ਜਾਣਕਾਰੀ ਹਾਸਲ ਕੀਤੀ।

Ad Position 21
No active advertisement
ਦਿੱਲੀ ਤੋਂ ਆਈ ਕਮਿਸ਼ਨ ਦੀ ਟੀਮ ਛੇ ਦਿਨਾਂ ਦੀ ਜਾਂਚ ਉਪਰੰਤ ਤਹਿਸੀਲ ਕੰਪਲੈਕਸ ਜਗਰਾਉਂ ਤੋਂ ਵਾਪਸ ਜਾਣ ਸਮੇਂ। ਤਸਵੀਰ: ਭੁਪਿੰਦਰ ਸਿੰਘ ਮੁਰਲੀ 15-08-2026
ਜਗਰਾਉਂ, 14 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਕਰੀਬ 22 ਸਾਲ ਪੁਰਾਣੇ ਤਸ਼ੱਦਦ ਮਾਮਲੇ ਦੀ ਜਾਂਚ ਲਈ ਜਗਰਾਉਂ ਪੁੱਜੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਛੇ ਦਿਨਾਂ ਦੀ ਪੜਤਾਲ ਮਗਰੋਂ ਅੱਜ ਤੜਕਸਾਰ ਦਿੱਲੀ ਪਰਤ ਗਈ। ਜਾਂਚ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ 40 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਇਲਾਵਾ ਘਟਨਾ ਨਾਲ ਸਬੰਧਿਤ ਥਾਵਾਂ ਦਾ ਜਾਇਜ਼ਾ ਲਿਆ ਅਤੇ ਉਪਲਬਧ ਦਸਤਾਵੇਜ਼ਾਂ ਤੇ ਸਬੂਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਜਾਂਚ ਪੀੜਤ ਧਿਰ ਨਾਲ ਸਬੰਧਿਤ ਇਕਬਾਲ ਸਿੰਘ ਰਸੂਲਪੁਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਕਮਿਸ਼ਨ ਦੀ ਟੀਮ ਨੇ 22 ਸਾਲ ਪਹਿਲਾਂ ਪਿੰਡ ਰਸੂਲਪੁਰ ਵਿਖੇ ਨਣਦ-ਭਰਜਾਈ ਨਾਲ ਕਥਿਤ ਤੌਰ ’ਤੇ ਹੋਏ ਤਸ਼ੱਦਦ ਦੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ। ਇਸ ਦੌਰਾਨ ਮੁੱਦਈ ਧਿਰ ਨਾਲ ਸਬੰਧਿਤ ਕਰੀਬ 21 ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਗਏ, ਜਦਕਿ ਮਾਮਲੇ ਨਾਲ ਸਬੰਧਿਤ ਹੋਰ ਵਿਅਕਤੀਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਜਾਂਚ ਟੀਮ ਪਿੰਡ ਸਵੱਦੀ-ਸ਼ੇਰਪੁਰ ਵਿਚਕਾਰ ਸਥਿਤ ਉਨ੍ਹਾਂ ਖੇਤਾਂ ਵਿੱਚ ਵੀ ਪੁੱਜੀ, ਜਿੱਥੇ ਪੀੜਤ ਧਿਰ ਅਨੁਸਾਰ ਕਥਿਤ ਘਟਨਾ ਵਾਪਰੀ ਸੀ। ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਘਟਨਾਕ੍ਰਮ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ। ਕਮਿਸ਼ਨ ਦੇ ਅਧਿਕਾਰੀ ਥਾਣਾ ਸਿਟੀ ਜਗਰਾਉਂ ਦੇ ਬਾਹਰ ਪੀੜਤ ਪਰਿਵਾਰ ਵੱਲੋਂ ਲਾਏ ਜਾ ਰਹੇ ਧਰਨੇ ਵਾਲੀ ਥਾਂ ’ਤੇ ਵੀ ਗਏ। ਉਨ੍ਹਾਂ ਨੇ ਉਥੇ ਮੌਜੂਦ ਵੱਖ-ਵੱਖ ਇਨਸਾਫ਼ਪਸੰਦ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਕਮਿਸ਼ਨ ਵੱਲੋਂ ਮੌਕੇ ’ਤੇ ਕੀਤੀ ਜਾਂਚ ਦਾ ਸਵਾਗਤ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਛੇ ਦਿਨਾਂ ਦੀ ਜਾਂਚ ਮਗਰੋਂ ਟੀਮ ਦੇ ਦਿੱਲੀ ਪਰਤ ਜਾਣ ਨਾਲ ਹੁਣ ਪੀੜਤ ਪਰਿਵਾਰ ਦੀ ਨਜ਼ਰ ਕਮਿਸ਼ਨ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਯੂਨੀਵਰਸਲ ਹਿਊਮਨ ਰਾਇਟਸ ਆਰਗੇਨਾਈਜ਼ਿੰਗ ਦੇ ਪ੍ਰਧਾਨ ਸਤਨਾਮ ਸਿੰਘ ਲੁਧਿਆਣਾ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਤੇ ਬਲਦੇਵ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀ ਦੇ ਜਥੇਦਾਰ ਚੜ੍ਹਤ ਸਿੰਘ ਗਗੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਅੰਬਾਲਾ ’ਚ ਸਿੱਖਾਂ ਉੱਪਰ ਲਾਠੀਚਾਰਜ ਤੇ ਅੱਥਰੂ ਗੈਸ ਦਾਗੇ ਜਾਣ ਦੀ ਨਿਖੇਧੀ ਅਗਲੀ ਖ਼ਬਰ ਗੁਰਿੰਦਰ ਸਿੰਘ ਈਸੇਵਾਲ ਸ਼੍ਰੋ : ਅ : ਦਲ ( ਬ ) ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
Ad Position 24