15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐੱਸ.ਆਈ.ਆਰ. 'ਚ ਜਲਦਬਾਜ਼ੀ ਵੋਟਰਾਂ ਦੀ ਭਰੋਸੇਯੋਗਤਾ ਖ਼ਤਮ ਕਰੇਗੀ-ਕੈਪਟਨ ਸੰਧੂ

Ad Position 21
No active advertisement
ਅਜੀਤ ਡੈਸਕ 16-05-2026
ਮੁੱਲਾਂਪੁਰ-ਦਾਖਾ, 15 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਚੋਣਾਂ ਦੇ ਐਨ ਨੇੜੇ ਐੱਸ.ਆਈ.ਆਰ (ਵਿਸ਼ੇਸ਼ ਸੰਘਣੀ ਸੁਧਾਈ) ਕੇਂਦਰ ਵਿਚ ਭਾਜਪਾ ਸਰਕਾਰ ਦੀ ਚਾਲ ਹੈ, ਜਿਸ ਦੀ ਪੜਚੋਲ ਲਈ ਪੰਜਾਬ ਕਾਂਗਰਸ ਨੇ ਬੂਥ ਪੱਧਰ ਤੱਕ ਵਰਕਰਾਂ ਦੀਆਂ ਡਿਊਟੀਆਂ ਲਗਾ ਰੱਖੀਆਂ ਤਾਂ ਜੋ ਕੋਈ ਜਾਇਜ਼ ਵੋਟ ਕੱਟੀ ਨਾ ਜਾਵੇ, ਨਾ ਹੀ ਨਾਜਾਇਜ਼ ਵੋਟ ਬਣੇ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨ: ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਐੱਸ.ਆਈ.ਆਰ 'ਤੇ ਕੀਤਾ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਤੰਬਰ ਮਹੀਨੇ ਵਾਲੇ ਇਤਰਾਜ਼ ਜਿਹੜੇ ਵੋਟਰਾਂ ਨੂੰ ਮੁਸ਼ਕਿਲ ਆਈ, ਉਨ੍ਹਾਂ ਦਾ ਕੀ ਬਣੇਗਾ | ਕੈਪਟਨ ਸੰਧੂ ਨੇ ਸਵਾਲ ਕੀਤਾ ਕਿ ਵੋਟਰ ਸੂਚੀਆਂ ਦੀ ਐੱਸ.ਆਈ.ਆਰ ਲਈ 1 ਜਨਵਰੀ 2003 ਯੋਗਤਾ ਮਿਤੀ ਨਿਰਧਾਰਤ ਕੀਤੀ ਗਈ ਸੀ ਤਾਂ ਫਿਰ ਏਨੇ ਵਕਫੇ ਬਾਅਦ ਚੋਣਾਂ ਤੋਂ ਪਹਿਲਾਂ 24 ਜੁਲਾਈ 2026 ਹੀ ਕਿਉਂ ਤੈਅ ਹੋਈ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਾਂਗਰਸ ਐੱਸ.ਆਈ.ਆਰ 'ਤੇ ਇਤਰਾਜ ਨਹੀਂ ਉਠਾਉਂਦੀ, ਇਤਰਾਜ਼ ਇਸ ਗੱਲ ਦਾ ਹੈ ਕਿ ਬੀ.ਐੱਲ.ਓਜ਼ ਰਾਹੀਂ ਫਾਰਮ ਭਰਨ ਲਈ ਚੋਣਾਂ ਤੋਂ ਪਹਿਲਾਂ ਦੇ ਮਹੀਨੇ ਹੀ ਕਿਉਂ ਚੁਣੇ ਗਏ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਬੰਗਾਲ ਚੋਣਾਂ ਤੋਂ ਪਹਿਲਾਂ 17 ਲੱਖ ਵੋਟਰ ਨੂੰ ਵੋਟ ਮੈਪਿੰਗ 'ਚੋਂ ਬਾਹਰ ਕਰ ਦੇਣਾ ਦੇਸ਼ ਭਰ 'ਚ ਪਹਿਲਾਂ ਹੀ ਚਰਚਾ ਬਣਿਆ ਹੋਇਆ | ਕੈਪਟਨ ਸੰਧੂ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਦੇ ਅਨੁਸਾਰ ਲੋਕਤੰਤਰ ਦੀ ਭਰੋਸੇਯੋਗਤਾ ਨੂੰ ਠੇਸ ਨਾ ਪੁੱਜੇ |
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਸੇਖੋਂ ਵਲੋਂ ਮਿਊਾਸਪਲ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਸਕੱਤਰੇਤ ਮੈਂਬਰਾਂ ਨਾਲ ਵਰਚੂਅਲ ਮੀਟਿੰਗ ਅਗਲੀ ਖ਼ਬਰ ਪੁਲਿਸ ਪਬਲਿਕ ਸਕੂਲ 'ਚ ਸ਼ਾਨਦਾਰ ਨਤੀਜੇ ਦੀ ਖੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ
Ad Position 24