19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹਲਕਾ ਦਾਖਾ 'ਚ ਕੈਪਟਨ ਸੰਧੂ ਦੀ ਲੋਕ ਆਵਾਜ਼ ਯਾਤਰਾ, ਪੈਦਲ ਮਾਰਚ ਅੱਜ ਤੋਂ

Ad Position 21
No active advertisement
ਅਜੀਤ ਡੈਸਕ 19-05-2026
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠ ਦੇ ਸਹਾਰੇ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਸਫ਼ਲ ਪ੍ਰਚਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਕਾਂਗਰਸ ਪਾਰਟੀ ਹਲਕਾ ਦਾਖਾ 'ਚ ਲੋਕ ਆਵਾਜ਼ ਯਾਤਰਾ ਵਿਸ਼ਾਲ ਪੈਦਲ ਯਾਤਰਾ ਕਰਕੇ ਸਰਕਾਰ ਦੇ ਝੂਠ ਦਾ ਪਰਦਾਫਾਸ ਕਰੇਗੀ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਵਲੋਂ ਚਾਰ ਰੋਜ਼ਾ ਯਾਤਰਾ ਦਾ ਪੋਸਟਰ ਰਿਲੀਜ਼ ਕਰਦਿਆਂ ਕੀਤਾ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੇਰੇ ਹਲਕਾ ਦਾਖਾ ਪਰਿਵਾਰ ਨਾਲ ਸਿੱਧਾ ਰਾਬਤਾ ਹਮੇਸ਼ਾ ਕਾਇਮ ਰਹਿੰਦਾ, ਹੁਣ ਪਿੰਡਾਂ ਦੀਆਂ ਸੱਥਾਂ, ਢਾਣੀਆਂ 'ਚ ਬੈਠ ਕੇ ਲੋਕਾਂ ਦੇ ਮੂੰਹੋਂ ਸੁਣਾਂਗੇ ਕਿ ਕਾਂਗਰਸ ਪਾਰਟੀ ਦੇ ਪਿਛਲੇ 5 ਵਰਿ੍ਹਆਂ ਦੌਰਾਨ ਵਿਕਾਸ ਕਾਰਜਾਂ ਅਤੇ ਹੁਣ 'ਆਪ' ਦੀ ਸਰਕਾਰ ਦੇ ਵਿਕਾਸ ਕੰਮਾਂ ਵਿਚ ਅੰਤਰ ਹੈ ਕੀ! ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਰਕਾਰ ਬਣੀ ਨੂੰ 4 ਵਰ੍ਹੇ ਤੋਂ ਵੱਧ ਦਾ ਸਮਾਂ ਹੋ ਗਿਆ, ਆਗਾਮੀ ਚੋਣਾਂ ਸਿਰ 'ਤੇ ਆ ਗਈਆਂ, ਅਜੇ ਤੱਕ ਬਹੁਤੀਆਂ ਗ੍ਰਾਮ ਪੰਚਾਇਤਾਂ ਦੇ ਖਾਤੇ 'ਚ ਵਿਕਾਸ ਕੰਮਾਂ ਲਈ ਕਿਸੇ ਵੀ ਗ੍ਰਾਂਟ ਦਾ ਸਿੱਧਾ ਚੈੱਕ ਨਹੀਂ ਆਇਆ | ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਨਿੱਤ ਦਿਨ ਲੋਕਾਂ 'ਚ ਰਹਿ ਕੇ ਪਾਰਟੀ ਦੀਆਂ ਪ੍ਰਾਪਤੀਆਂ ਗਿਣਾਉਂਦੀ ਹੈ, ਹੁਣ 'ਆਪ' ਪਾਰਟੀ ਸਰਕਾਰ ਦੇ ਵਿਕਾਸ ਪੱਖੋਂ ਖਾਲੀ ਹੋਣ ਬਾਰੇ ਲੋਕਾਂ ਦੇ ਮੂੰਹੋਂ ਸੁਣਾਂਗੇ | ਮਿਤੀ 19 ਮਈ ਤੋਂ 22 ਮਈ ਤੱਕ ਲੋਕ ਆਵਾਜ਼ ਯਾਤਰਾ ਲਈ ਸਵੇਰ ਸ਼ਾਮ ਦਾ ਸਮਾਂ ਤੈਅ ਹੋਇਆ ਹੈ | ਵਿਸ਼ਾਲ ਪੈਦਲ ਯਾਤਰਾ ਦੌਰਾਨ ਕੈਪਟਨ ਸੰਦੀਪ ਸੰਧੂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ, ਐੱਸ.ਸੀ ਵਿੰਗ, ਮਹਿਲਾ ਵਿੰਗ, ਯੂਥ ਕਾਂਗਰਸ, ਹੋਰ ਅਹੁਦੇਦਾਰ-ਵਰਕਰਜ਼ ਦੇ ਹੱਥਾਂ 'ਚ ਹੱਥ ਪੰਜਾ ਚੋਣ ਨਿਸ਼ਾਨ ਵਾਲਾ ਝੰਡਾ ਡੰਡੇ 'ਚ ਪਾ ਮੋਢੇ 'ਤੇ ਰੱਖਣਾ ਲਾਜ਼ਮੀ ਹੋਵੇਗਾ | ਲੋਕ ਆਵਾਜ਼ ਯਾਤਰਾ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਬਹੁਤੇ ਪਿੰਡਾਂ 'ਚ ਕਾਂਗਰਸ ਪੱਖੀ ਆਗੂਆਂ ਵਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਦਾ ਪ੍ਰਬੰਧ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਸੰਕਲਪ ਅਗਲੀ ਖ਼ਬਰ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਖ਼ਿਲਾਫ਼ ਆਰ.ਐੱਮ.ਪੀ.ਆਈ. ਵਲੋਂ ਰੋਸ ਪ੍ਰਦਰਸ਼ਨ
Ad Position 24