10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਹੋਈਆਂ ਰਜਿਸਟਰੀਆਂ 'ਤੇ ਨਾਇਬ ਤਹਿਸੀਲਦਾਰ ਮੁੱਲਾਂਪੁਰ ਦੇ ਦਸਤਖ਼ਤਾਂ ਲਈ ਲੰਬੀ ਉਡੀਕ ਕਿਉਂ- ਹਸਨਪੁਰ <br/>

Ad Position 21
No active advertisement
ਅਜੀਤ ਡੈਸਕ 20-05-2026
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਮਾਲ ਵਿਭਾਗ ਦੀ ਮੁੱਲਾਂਪੁਰ ਸਬ ਤਹਿਸੀਲ ਅੰਦਰ ਸੀਨੀਅਰ ਤੋਂ ਜੂਨੀਅਰ ਬਹੁਤੀਆਂ ਸੀਟਾਂ 'ਤੇ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੋ ਰਿਹਾ, ਮੁੱਲਾਂਪੁਰ ਸਬ ਤਹਿਸੀਲ 'ਚ ਵਧੇ ਭਿ੍ਸ਼ਟਾਚਾਰ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਸ਼ਿਕਾਇਤਾਂ ਬਾਰੇ ਐੱਸ.ਡੀ.ਐੱਮ ਪੂਰੀ ਤਰ੍ਹਾਂ ਬੇਖ਼ਬਰ ਹੈ | ਭਿ੍ਸ਼ਟਾਚਾਰ ਦੀ ਪੁਸ਼ਟੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਦੱਸਿਆ ਕਿ ਅੱਜ ਹੋਈਆਂ ਰਜਿਸਟਰੀਆਂ ਨਾਇਬ ਤਹਿਸੀਲਦਾਰ ਦੇ ਦਸਤਖ਼ਤਾਂ ਲਈ 15-15 ਦਿਨ ਲਟਕੀਆਂ ਰਹਿੰਦੀਆਂ, ਇਨ੍ਹਾਂ ਰਜਿਸਟਰੀਆਂ ਦਾ ਇੰਤਕਾਲ ਹੋਣ ਨੂੰ ਦੋ ਮਹੀਨੇ ਵੀ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਹੋਈ ਰਜਿਸਟਰੀ ਮਾਲਕ ਨੂੰ ਤੀਸਰੇ ਜਾਂ ਚੌਥੇ ਦਿਨ ਪ੍ਰਾਪਤ ਹੋਣੀ ਚਾਹੀਦੀ ਹੈ, ਲੰਬੀ ਉਡੀਕ ਦੇ ਚੱਲਦਿਆਂ ਕੋਈ ਨਾ ਕੋਈ ਸ਼ਿਕਾਇਤ ਪਹੁੰਚ ਜਾਂਦੀ ਹੈ, ਜੋ ਪੈਸੇ ਦੇ ਆਨ-ਪ੍ਰਦਾਨ ਵਿਚ ਸਹਾਈ ਹੁੰਦੀ ਹੈ | ਹਸਨਪੁਰ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ ਬਣਾਈ ਰਣਨੀਤੀ ਇਕ ਚੰਗਾ ਫ਼ੈਸਲਾ, ਪਰ ਮੁੱਲਾਂਪਰ ਸਬ ਤਹਿਸੀਲ 'ਚ ਕੋਈ ਬਹੁਤਾ ਅਸਰ ਨਹੀਂ, ਭਾਰਤ ਮਾਲਾ ਪ੍ਰਾਜੈਕਟ ਹੋਵੇ ਜਾਂ ਐੱਕਸਪ੍ਰੈੱਸਵੇਅ ਵਾਲੇ ਜ਼ਮੀਨ ਤਬਾਦਲੇ ਸਮੇਂ ਭਿ੍ਸ਼ਟਾਚਾਰ ਦੀਆਂ ਚੰਗੀਆਂ ਧੱਜੀਆਂ ਉੱਡੀਆਂ | ਜਗਰੂਪ ਸਿੰਘ ਹਸਨਪੁਰ ਕਿਹਾ ਕਿ ਪੰਜਾਬ ਸਰਕਾਰ ਦੇ ਅਸ਼ਟਾਮ ਪੇਪਰਾਂ 'ਤੇ ਬਲੈਕ ਰੋਕਣ ਲਈ ਆਨਲਾਈਨ ਸੁਵਿਧਾ ਆਮ ਜਨਤਾ ਲਈ ਸ਼ੁਰੂ ਕਰਵਾਈ ਸੀ, ਪਰ ਸਬ ਤਹਿਸੀਲ ਮੁੱਲਾਂਪੁਰ 'ਚ ਇਹ ਸੁਵਿਧਾ ਵੀ ਨਿਕੰਮੀ ਬਣੀ ਹੈ, 100 ਵਾਲਾ ਅਸ਼ਟਾਮ 150 ਅਤੇ 2500 ਵਾਲਾ ਅਸ਼ਟਾਮ 3000 ਵਿਚ ਵਿਕ ਰਿਹਾ | ਜ਼ਮੀਨ ਦੀ ਰਜਿਸਟਰੀ, ਹਲਫਨਾਮਿਆਂ ਅਤੇ ਹੋਰ ਕਾਨੂੰਨੀ ਕਾਰਜਾਂ ਨੂੰ ਆਮ ਲੋਕਾਂ ਨੂੰ ਅਸ਼ਟਾਮ ਖਰੀਦਣੇ ਪੈਂਦੇ ਹਨ, ਪਰ ਅਸ਼ਟਾਮ ਫਰੋਸ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਲੁੱਟ ਕਰਦੇ ਹਨ |


Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-14 'ਚ ਅਕਾਲੀ ਉਮੀਦਵਾਰ ਮਨਜੀਤ ਕੌਰ ਦੇ ਹੱਕ 'ਚ ਜਥੇਦਾਰ ਤਲਵੰਡੀ ਨੇ ਘਰ-ਘਰ ਵੋਟਾਂ ਮੰਗੀਆਂ <br/> ਅਗਲੀ ਖ਼ਬਰ ਵਾਰਡ ਨੰਬਰ-15 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਦੇਵ ਸਿੰਘ ਸੈਂਭੀ ਨੇ ਵਾਰਡ ਦੀ ਨੁਹਾਰ ਬਦਲਣ ਦਾ ਲਿਆ ਸੰਕਲਪ...
Ad Position 24