25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੀਟਰ ਰੀਡਰਾਂ ਦੀ ਹੜਤਾਲ, ਘੱਟ ਵੋਲਟੇਜ, ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 21-05-2026
ਗੁਰੂਸਰ ਸੁਧਾਰ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰਕਾਮ ਮਹਿਕਮੇ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਰੰਤਰ ਹੜਤਾਲ ਉੱਪਰ ਚੱਲ ਰਹੇ ਮੀਟਰ ਰੀਡਰਾਂ ਕਾਰਨ ਢਾਈ ਮਹੀਨਿਆਂ ਤੋਂ ਬਿੱਲ ਜਾਰੀ ਨਾ ਹੋਣ ਦੇ ਚੱਲਦਿਆਂ ਖਪਤਕਾਰ ਖ਼ਾਸਕਰ ਕਮਰਸ਼ੀਅਲ ਮੀਟਰਾਂ ਵਾਲੇ ਦੁਕਾਨਦਾਰਾਂ ਵਿਚ ਪ੍ਰੇਸ਼ਾਨੀ ਦਾ ਆਲਮ ਪਾਇਆ ਜਾ ਰਿਹਾ ਹੈ | ਸਥਾਨਕ ਕਸਬੇ ਵਿਖੇ ਪਿਛਲੀ ਵਾਰ 4 ਤੋਂ 7 ਮਾਰਚ ਦਰਮਿਆਨ ਖਪਤਕਾਰਾਂ ਨੂੰ 66 ਤੋਂ 68 ਦਿਨਾਂ ਦੇ ਬਿਜਲੀ ਬਿੱਲ ਜਾਰੀ ਹੋਏ ਸਨ ਜਦਕਿ ਕਈ ਖੇਤਰਾਂ ਜਾਂ ਸਰਕਲ ਵਾਇਜ਼ ਇਹ ਬਿੱਲ ਸੱਤਰ ਦਿਨਾਂ ਦੀ ਖ਼ਪਤ ਦੇ ਸਨ | ਹਾਲਾਂਕਿ ਪੁਰਾਣੀ ਰਵਾਇਤ ਅਨੁਸਾਰ ਮਹਿਕਮਾ ਖਪਤਕਾਰਾਂ ਨੂੰ ਦੋ ਮਹੀਨਿਆਂ ਦਾ ਬਿੱਲ ਜਾਰੀ ਕਰਦਾ ਸੀ ਪ੍ਰੰਤੂ ਦਿਨ-ਬ-ਦਿਨ ਨਿੱਘਰ ਰਹੀ ਹਾਲਤ ਸਦਕਾ ਇਸ ਵਾਰ ਜਿੱਥੇ ਢਾਈ ਮਹੀਨੇ ਬੀਤਣ 'ਤੇ ਵੀ ਬਿਜਲੀ ਬਿੱਲ ਜਾਰੀ ਨਹੀਂ ਹੋ ਸਕੇ ਉਥੇ ਦੁਕਾਨਦਾਰਾਂ ਵਿਚ ਕਰਮਚਾਰੀਆਂ ਦੀ ਹੜਤਾਲ ਲੰਬੀ ਚੱਲਣ ਦੇ ਸ਼ੰਕਿਆਂ ਨੂੰ ਲੈਕੇ ਭਾਰੀ ਭਰਕਮ ਇਕੱਠਾ ਬਿਜਲੀ ਬਿੱਲ ਆਉਣ ਦਾ ਡਰ ਸਤਾ ਰਿਹਾ ਹੈ | ਓਧਰ ਦੂਜੇ ਪਾਸੇ ਪੈ ਰਹੀ ਅਤਿ ਦੀ ਗਰਮੀ ਦੌਰਾਨ ਕਸਬਾ ਜਾਂ ਆਸ ਪਾਸ ਦੇ ਪਿੰਡਾਂ ਵਿਚ ਕਿਸੇ ਖੇਤਰ, ਮੁਹੱਲੇ ਵਿਚ ਨੁਕਸ ਪੈ ਜਾਣ ਦੀ ਸੂਰਤ ਵਿਚ ਲੋਕ ਸਾਰੀ ਸਾਰੀ ਰਾਤ ਗਰਮੀ ਵਿਚ ਰਾਤਾਂ ਕੱਟਣ ਲਈ ਮਜ਼ਬੂਰ ਹਨ | ਰਾਤ ਦੀ ਡਿਊਟੀ ਉੱਪਰ ਮੁਲਾਜ਼ਮਾਂ ਦੀ ਅਣਹੋਂਦ ਕਾਰਨ ਲੋਕ ਖੱਜਲ ਖੁਆਰ, ਪ੍ਰੇਸ਼ਾਨ ਹੋ ਰਹੇ ਹਨ | ਵਧਦੀ ਹੋਈ ਬਿਜਲੀ ਦੀ ਮੰਗ ਅੱਗੇ ਘੱਟ ਵੋਲਟੇਜ਼ ਵੀ ਸਾਰੇ ਖਪਤਕਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਥਾਰ ਗੱਡੀ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਅਮਿਤ ਵਿੱਜ ਨੇ ਕਾਂਗਰਸੀ ਉਮੀਦਵਾਰ ਸ਼ਿਵ ਰਾਮ ਬੰਟੀ ਲਈ ਕੀਤਾ ਚੋਣ ਪ੍ਰਚਾਰ
Ad Position 24