25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਥਾਰ ਗੱਡੀ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 21-05-2026
ਹੰਬੜਾਂ, 20 ਮਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ-ਲੁਧਿਆਣਾ ਮੇਨ ਸੜਕ 'ਤੇ ਪਿੰਡ ਸਲੇਮਪੁਰ ਢਾਹਾ ਵਿਖੇ ਮਹਿੰਦਰਾ ਦੀ ਥਾਰ ਗੱਡੀ ਤੇ ਪਲਟੀਨਾ ਮੋਟਰਸਾਈਕਲ ਦੀ ਆਹਮੋ-ਸਾਹਮਣੇ ਦੀ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਤੇ ਦੂਸਰੇ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਚੌਕੀ ਹੰਬੜਾਂ ਦੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਜਸਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਿਦਵਈ ਨਗਰ ਲੁਧਿਆਣਾ ਤੇ ਅਵਤਾਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਟਿੱਬਾ ਰੋਡ ਲੁਧਿਆਣਾ ਤੋਂ ਹੰਬੜਾਂ ਸਾਈਡ ਕਿਸੇ ਫੈਕਟਰੀ ਤੋਂ ਸਾਮਾਨ ਲੈਣ ਲਈ ਆ ਰਹੇ ਸਨ ਤਾਂ ਪਿੰਡ ਸਲੇਮਪੁਰ ਢਾਹਾ ਵਿਖੇ ਉਨ੍ਹਾਂ ਦੀ ਟੱਕਰ ਹੰਬੜਾਂ ਵਲੋਂ ਆ ਰਹੀ ਮਹਿੰਦਰਾ ਦੀ ਥਾਰ ਗੱਡੀ ਨਾਲ ਆਹਮੋ- ਸਾਹਮਣੇ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਮੋਟਰਸਾਈਕਲ ਸਵਾਰ ਜਸਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਦਰਦਨਾਕ ਹਾਲਤ ਵਿਚ ਮੌਤ ਹੋ ਗਈ ਤੇ ਅਵਤਾਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਲੱਤ ਦੀਆਂ ਹੱਡੀਆਂ ਟੁੱਟਣ ਕਾਰਨ ਨੇੜੇ ਹੀ ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ ਲਿਜਾਇਆ ਗਿਆ | ਇਸ ਦੌਰਾਨ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਹੰਬੜਾਂ ਤੋਂ ਏ.ਐੱਸ.ਆਈ ਰਣਬੀਰ ਸਿੰਘ ਬਾਬਾ, ਹੌਲਦਾਰ ਜੀਤੂ ਕੁਮਾਰ ਤੇ ਹੋਰ ਮੁਲਾਜ਼ਮਾਂ ਵਲੋਂ ਘਟਨਾ ਸਥਾਨ ਉੱਪਰ ਪਹੁੰਚਿਆ ਗਿਆ ਤੇ ਸਾਰੀ ਸਥਿਤੀ ਨੂੰ ਸੰਭਾਲਦਿਆਂ ਵਾਹਨਾਂ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਬੰਦ ਰਹੇ ਅਗਲੀ ਖ਼ਬਰ ਮੀਟਰ ਰੀਡਰਾਂ ਦੀ ਹੜਤਾਲ, ਘੱਟ ਵੋਲਟੇਜ, ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ
Ad Position 24