ਜਗਰਾਉਂ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਬੰਦ ਰਹੇ
ਅਜੀਤ ਡੈਸਕ
21-05-2026
ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਹੰਬੜਾਂ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ
ਹੰਬੜਾਂ, (ਮੇਜਰ ਹੰਬੜਾਂ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਹੰਬੜਾਂ ਕਸਬੇ ਵਿਚ ਮੈਡੀਕਲ ਸਟੋਰ ਪੂਰੀ ਤਰ੍ਹਾਂ ਨਾਲ ਬੰਦ ਰੱਖੇ ਗਏ | ਹੜਤਾਲ ਦੇ ਚੱਲਦੇ ਹੋਏ ਲੋਕਾਂ ਨੂੰ ਮੈਡੀਕਲ ਸਟੋਰਾਂ ਤੋਂ ਦਵਾਈਆਂ ਲੈਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪ੍ਰੀਤ ਨਰਸਿੰਗ ਹੋਮ ਦੇ ਡਾ. ਸੰਤੋਖ ਸਿੰਘ ਹੀਰਾ ਨੇ ਦੱਸਿਆ ਕਿ ਉਨ੍ਹਾ ਵਲੋਂ ਹੜਤਾਲ ਦਾ ਪੂਰਾ ਸਮਰਥਨ ਕੀਤਾ ਗਿਆ ਹੈ ਕਿਉਂਕਿ ਜੋ ਮੰਗਾਂ ਲਈ ਅੱਜ ਕੈਮਿਸਟ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ ਉਨ੍ਹਾਂ ਵਿਚ ਨਕਲੀ ਤੇ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਮੁੱਦਾ ਹੈ |
ਜਿਸ ਕਾਰਨ ਹੰਬੜਾਂ ਦੇ ਪ੍ਰੀਤ ਮੈਡੀਕਲ ਸਟੋਰ, ਦਿਉਲ ਮੈਡੀਕਲ ਸਟੋਰ, ਰਾਮ ਮੈਡੀਕਲ ਸਟੋਰ, ਚੀਮਾਂ ਮੈਡੀਕਲ ਸਟੋਰ ਸਮੇਤ ਖਹਿਰਾ ਮੈਡੀਕਲ ਸਟੋਰ, ਰਾਜ ਮੈਡੀਕਲ ਆਦਿ ਸਟੋਰ ਬੰਦ ਰੱਖੇ ਗਏ ਤੇ ਸਾਰੀਆਂ ਦਵਾਈਆਂ ਦੀਆਂ ਦੀਆਂ ਦੁਕਾਨਾਂ ਚਲਾਅ ਰਹੇ ਦੁਕਾਨਦਾਰਾਂ ਵਲੋਂ ਬੰਦ ਨੂੰ ਪੂਰਾ ਸਮਰਥਨ ਦਿੱਤਾ | ਡਾ: ਬਸੰਤ ਰਾਮ, ਡਾ: ਗੁਰਜੀਤ ਸਿੰਘ ਵਲੀਪੁਰ ਨੇ ਕਿਹਾ ਕਿ ਹੰਬੜਾਂ 'ਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ ਤੇ ਦੇਸ਼ ਵਿਆਪੀ ਹੜਤਾਲ ਦੇ ਚੱਲਦੇ ਹੋਏ ਹੰਬੜਾਂ 'ਚ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਮਿਲਿਆ |