25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਤਲਵਾੜਾ ਦੇ ਗੁਰਦੁਆਰਾ ਸੁੱਖ ਸਾਗਰ ਵਿਖੇ ਜਗਵੀਰ ਸਿੰਘ ਬਬਲੂ ਤੂਰ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 21-05-2026
ਸਿੱਧਵਾਂ ਬੇਟ, 20 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਤਲਵਾੜਾ ਦੇ ਅਗਾਂਹਵਧੂ ਕਿਸਾਨ ਰਣਜੀਤ ਸਿੰਘ ਜੀਤਾ ਦੇ ਛੋਟੇ ਭਰਾ, ਬਲਜਿੰਦਰ ਸਿੰਘ ਸ਼ੇਰਪਰੀਏ ਦੇ ਭਤੀਜੇ ਅਤੇ ਹਰਵੀਰ ਸਿੰਘ ਦੇ ਸਤਿਕਾਰਯੋਗ ਪਿਤਾ ਜਗਵੀਰ ਸਿੰਘ ਉਰਫ਼ ਬਬਲੂ ਤੂਰ ਜਿੰਨ੍ਹਾਂ ਦਾ 12 ਮਈ ਨੂੰ ਇਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਯਾਦ ਵਿਚ ਅੱਜ ਨਗਰ ਤਲਵਾੜਾ ਦੇ ਗੁਰਦੁਆਰਾ ਸੁੱਖ ਸਾਗਰ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ | ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਜੁੜੀਆਂ ਸੰਗਤਾਂ ਨੂੰ ਜਨਮ ਅਤੇ ਮੌਤ ਸਬੰਧੀ ਚਾਨਣਾ ਪਾਇਆ | ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਦੇ ਅਤੀ ਨਜ਼ਦੀਕੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਸਾਡੇ ਹੋਣਹਾਰ ਜਗਵੀਰ ਸਿੰਘ ਬਬਲੂ ਦੇ ਸਦਾ ਲਈ ਚਲੇ ਜਾਣ ਨਾਲ ਪਰਿਵਾਰ ਨੂੰ ਜੋ ਘਾਟਾ ਪਿਆ ਉਸ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸਾਬਕਾ ਸਰਪੰਚ ਸਵਰਨ ਸਿੰਘ ਹਠੂਰ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਸੁਖਦੇਵ ਸਿੰਘ ਚੱਕ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਕਰਮਜੀਤ ਸਿੰਘ ਖਾਸੀ ਕਲਾਂ, ਸਾਬਕਾ ਸਰਪੰਚ ਜਗਦੇਵ ਸਿੰਘ ਦਿਉਲ, ਬੇਅੰਤ ਸਿੰਘ ਗਰੇਵਾਲ, ਸੈਕਟਰੀ ਹਰਜਿੰਦਰ ਸਿੰਘ ਗਰੇਵਾਲ, ਸਾਬਕਾ ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ ਸਮੇਤ ਕਈ ਹੋਰ ਸਰਪੰਚਾਂ, ਪੰਚਾਂ ਨੇ ਹਾਜ਼ਰੀ ਭਰਦਿਆਂ ਤੂਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਲੇਮਪੁਰਾ ਦੀ ਪੰਚਾਇਤ ਵਲੋਂ ਕਬਜ਼ੇ 'ਚ ਲਈ ਗਈ ਜ਼ਮੀਨ ਦੁਆਲੇ ਲਗਾਈ ਤਾਰ ਨੂੰ ਸ਼ਰਾਰਤੀ ਅਨਸਰਾਂ ਨੇ ਲਾਹ ਸੁੱਟਿਆ... ਅਗਲੀ ਖ਼ਬਰ ਆਨੰਦ ਈਸ਼ਵਰ ਦਰਬਾਰ ਬੱਧਨੀ ਕਲਾਂ ਦੇ ਮਹਾਂਪੁਰਸ਼ਾਂ ਵਲੋਂ ਠਾਠ ਪਿੰਡ ਜੌਹਲਾਂ ਵਿਖੇ ਧਾਰਮਿਕ ਦੀਵਾਨ ਸ਼ੁਰੂ <br/>
Ad Position 24