ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)-ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਦੇ ਭਰਾਤਾ ਚਰਨਜੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ ਬਾਅਦ ਸਿੱਧਵਾਂ ਬੇਟ ਵਾਲੇ ਪਰਿਵਾਰ 'ਚ ਸੋਗ ਫੈਲ ਗਿਆ | ਮਿਲਾਪੜੇ ਅਤੇ ਸਾਊ ਸੁਭਾਅ ਵਾਲੇ ਚਰਨਜੀਤ ਸਿੰਘ ਕੁੱਕੀ ਦੀ ਬੇਵਕਤੀ ਮੌਤ 'ਤੇ ਠੇਕੇਦਾਰ ਪਰਿਵਾਰ ਨਾਲ ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਜਨ: ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ, ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੰਡੀ ਮੁੱਲਾਂਪੁਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਪ੍ਰਧਾਨ ਤੇਲੂ ਰਾਮ ਬਾਂਸਲ, ਬਲਾਕ ਮੁੱਲਾਂਪੁਰ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਮਨਪ੍ਰੀਤ ਸਿੰਘ ਈਸੇਵਾਲ, ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਭਜਨ ਸਿੰਘ ਦੇਤਵਾਲ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਦਰਸ਼ਨ ਸਿੰਘ ਬੀਰਮੀ, ਕੌਂਸਲਰ ਇੰਦਰਪਾਲ ਸਿੰਘ ਸਹੌਲੀ, ਗੁਰਮੀਤ ਸਿੰਘ ਮਿੰਟੂ ਰੂੰਮੀ ਹੋਰਨਾਂ ਨੇ ਦੁੱਖ ਪ੍ਰਗਟਾਇਆ |