25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿੰਡ ਜਲਾਲਦੀਵਾਲ ਦੀ ਹੋਣਹਾਰ ਵਿਦਿਆਰਥਣ ਪਵਨਦੀਪ ਕੌਰ ਦਾ ਬੀ.ਕਾਮ ਕੋਰਸ 'ਚ ਨਾਮਣਾ ਖੱਟਣ 'ਤੇ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 21-05-2026
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਲੁਧਿਆਣਾ ਦੀ ਹੋਣਹਾਰ ਵਿਦਿਆਰਥਣ ਪਵਨਦੀਪ ਕੌਰ ਨੇ ਬੀ.ਕਾਮ ਪਹਿਲਾ ਸਮੈਸਟਰ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥਣ ਪਵਨਦੀਪ ਕੌਰ ਸਪੁੱਤਰੀ ਗੁਰਤੇਜ਼ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਜਲਾਲਦੀਵਾਲ ਨੇ ਬੀ.ਕਾਮ ਸਮੈਸਟਰ-ਪਹਿਲਾਂ ਦੀ ਪ੍ਰੀਖਿਆ 'ਚ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਦੇ ਨਾਲ ਹੀ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ 'ਚ ਦੂਜਾ ਸਥਾਨ ਹਾਸਲ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ | ਇਸ ਸ਼ਾਨਦਾਰ ਉਪਲੱਬਧੀ 'ਤੇ ਪਿੰਡ ਜਲਾਲਦੀਵਾਲ ਦੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਵਲੋਂ ਹੋਣਹਾਰ ਵਿਦਿਆਰਥਣ ਪਵਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਵਨਦੀਪ ਕੌਰ ਜਲਾਲਦੀਵਾਲ ਦੀ ਇਸ ਸ਼ਾਨਦਾਰ ਕਾਮਯਾਬੀ 'ਤੇ ਕਾਲਜ ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਉਸ ਨੂੰ ਵਧਾਈ ਦਿੱਤੀ ਗਈ | ਹੋਣਹਾਰ ਵਿਦਿਆਰਥਣ ਪਵਨਦੀਪ ਕੌਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੂੰ ਦਿੱਤਾ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਨੇ ਆਖਿਆ ਕਿ ਸਾਡੇ ਨਗਰ ਦੀ ਹੋਣਹਾਰ ਧੀ ਪਵਨਦੀਪ ਕੌਰ ਪੜ੍ਹਾਈ ਦੇ ਖੇਤਰ ਵਿਚ ਆਪਣੇ ਮਾਪਿਆਂ, ਸੰਸਥਾ ਅਤੇ ਪਿੰਡ ਜਲਾਲਦੀਵਾਲ ਦਾ ਨਾਮ ਚਮਕਾਇਆ ਹੈ | ਸਾਨੂੰ ਆਸ ਹੈ ਕਿ ਅੱਗੇ ਵੀ ਪਵਨਦੀਪ ਕੌਰ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ | ਇਸ ਮੌਕੇ ਮੈਂਬਰ ਬੂਟਾ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਸੋਨੀ ਜੌਹਲ, ਸਰਦਾਰਾ ਸਿੰਘ, ਮੈਂਬਰ ਸਤਿੰਦਰ ਕੌਰ, ਰਾਜਵਿੰਦਰ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਕੁੱਕੀ ਦੇ ਦਿਹਾਂਤ 'ਤੇ ਹਰ ਵਰਗ ਦੇ ਲੋਕਾਂ ਨੇ ਠੇਕੇਦਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਜਨਗਣਨਾ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡੀ.ਟੀ.ਐੱਫ. ਦਾ ਵਫ਼ਦ ਤਹਿਸੀਲਦਾਰ ਨੂੰ ਮਿਲਿਆ
Ad Position 24