23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਾਰਡ ਨੰਬਰ-14 ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਕਾਕੂ ਵਲੋਂ ਚੋਣ ਸਰਗਰਮੀਆਂ ਤੇਜ਼

Ad Position 21
No active advertisement
ਅਜੀਤ ਡੈਸਕ 21-05-2026
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੋਂ ਥਾਪੜਾ ਲੈ ਕੇ ਵਾਰਡ ਨੰਬਰ-14 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ ਮਨਜਿੰਦਰ ਸਿੰਘ ਕਾਕੂ ਪੁੱਤਰ ਸਵ: ਮੁਲਖਰਾਜ ਸਿੰਘ ਵਲੋਂ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ | ਉਨ੍ਹਾਂ ਵਲੋਂ ਚੋਣ ਦਫ਼ਤਰ ਦਾ ਰਸਮੀ ਆਗਾਜ਼ ਕਰਕੇ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਕਾਕੂ ਨੇ ਆਖਿਆ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਲੋਕਾਂ ਦੀ ਸੱਚੇ ਦਿਲੋਂ ਸੇਵਾ ਕਰਨਾ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਵਿਕਾਸ ਨੂੰ ਮੁੱਖ ਰੱਖ ਕੇ ਇਕ-ਇਕ ਕੀਮਤੀ ਵੋਟ ਦਾ ਭੁਗਤਾਨ ਉਨ੍ਹਾਂ ਦੇ ਹੱਕ 'ਚ ਕੀਤਾ ਜਾਵੇ ਤਾਂ ਜੋ ਜਿੱਤ ਦੇ ਬਾਅਦ ਵਿਕਾਸ ਦੀ ਹਨੇਰੀ ਲਿਆ ਕੇ ਵਾਰਡ ਨੂੰ ਸਰਵਪੱਖੀ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ | ਮਨਜਿੰਦਰ ਸਿੰਘ ਕਾਕੂ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਦਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ ਅਤੇ ਵਾਰਡ 'ਚ ਖਸਤਾ ਹਾਲਤ ਗਲੀਆਂ-ਨਾਲੀਆਂ, ਸੀਵਰੇਜ਼ ਪ੍ਰਬੰਧਾਂ, ਸਟਰੀਟ ਲਾਈਟਾਂ ਦੇ ਪ੍ਰਬੰਧਾਂ 'ਚ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ ਤੱਕ ਕੰਮ ਕਰਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 17 'ਚ ਅਕਾਲੀ ਉਮੀਦਵਾਰ ਪ੍ਰਦੀਪ ਕੌਰ ਢਿੱਲੋਂ ਦੇ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਰਾਏਕੋਟ ਦੇ ਵਿਕਾਸ ਕੰਮਾਂ 'ਚ ਰੋੜੇੇ ਹੀ ਅਟਕਾਏ-ਕਾਮਿਲ ਅਮਰ ਸਿੰਘ
Ad Position 24