ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ ਕਾਂਗਰਸ ਦੇ ਅਹੁਦੇਦਾਰਾਂ, ਵਰਕਰਾਂ ਨੂੰ ਨਾਲ ਲੈ ਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਆਰੰਭੀ 4 ਰੋਜ਼ਾ ਲੋਕ ਆਵਾਜ਼ ਯਾਤਰਾ (ਪੈਦਲ ਮਾਰਚ) ਤੀਸਰੇ ਦਿਨ ਅੱਜ ਹਲਕਾ ਦਾਖਾ ਦੇ ਪਿੰਡ ਜਾਂਗਪੁਰ, ਭਨੋਹੜ, ਹਸਨਪੁਰ, ਪਮਾਲ ਹੁੰਦੀ ਹੋਈ ਪਿੰਡ ਬੱਦੋਵਾਲ ਪਹੁੰਚੀ | ਕੈਪਟਨ ਸੰਧੂ ਨਾਲ ਬਲਾਕ ਕਾਂਗਰਸ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਮਨਪ੍ਰੀਤ ਸਿੰਘ ਈਸੇਵਾਲ, ਦਰਸ਼ਨ ਸਿੰਘ ਬੀਰਮੀ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਕਰਨੈਲ ਸਿੰਘ ਗਿੱਲ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਕਮਲਜੀਤ ਸਿੰਘ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ, ਗੁਰਮੀਤ ਸਿੰਘ ਮਿੰਟੂ ਰੂੰਮੀ, ਹੋਰ ਮੌਜੂਦ ਸਨ | ਕੈਪਟਨ ਸੰਦੀਪ ਸੰਧੂ ਦਾ ਪਿੰਡ ਬੱਦੋਵਾਲ ਪਹੁੰਚਣ 'ਤੇ ਸਰਪੰਚ ਗ੍ਰਾਮ ਪੰਚਾਇਤ, ਪਿੰਡ ਵਾਸੀਆਂ, ਖਾਸਕਾਰ ਮਹਿਲਾਵਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਲੋਕ ਆਵਾਜ਼ ਯਾਤਰਾ ਦੌਰਾਨ ਕੈਪਟਨ ਸੰਦੀਪ ਸੰਧੂ ਵਲੋਂ ਜਿੱਥੇ ਕਾਂਗਰਸ ਪਾਰਟੀ ਦੇ ਪਿਛਲੇ ਕਾਰਜਕਾਲ ਦੀ ਹਰ ਇਕ ਪ੍ਰਾਪਤੀ, ਕੀਤੇ ਵਿਕਾਸ ਬਾਰੇ ਪਿੰਡ-ਪਿੰਡ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ, ਉਥੇ ਪਿਛਲੇ 4 ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਪਿੰਡਾਂ ਅੰਦਰ ਰੁਕੇ ਵਿਕਾਸ, ਸਰਕਾਰ ਦੀਆਂ ਹੋਰ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ | ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਲੋਕ ਅਵਾਜ਼ ਯਾਤਰਾ ਦੌਰਾਨ ਹਲਕਾ ਦਾਖਾ ਦੇ ਹਰ ਪਿੰਡ 'ਚੋਂ ਮਿਲ ਰਹੇ ਮਾਣ-ਸਨਮਾਨ ਲਈ ਉਹ ਕਾਂਗਰਸ ਪਾਰਟੀ ਦੇ ਵਰਕਰਾਂ, ਵੋਟਰਾਂ ਦਾ ਰਿਣੀ ਰਹੇਗਾ | ਕੈਪਟਨ ਸੰਧੂ ਨੇ ਕਿਹਾ ਕਿ 2027 ਵਿਧਾਨ ਸਭਾ ਚੋਣ ਵਿਚ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਜਾਵੇ, ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲਾਂ ਦੀ ਤਰ੍ਹਾਂ ਪਿੰਡਾਂ ਨੂੰ ਵਿਕਾਸ ਪੱਖੋਂ ਨਮੂਨੇ ਦਾ ਬਣਾਇਆ ਜਾਵੇਗਾ | ਲੋਕ ਆਵਾਜ਼ ਯਾਤਰਾ ਲੈ ਕੇ ਪਿੰਡ ਬੱਦੋਵਾਲ ਪਹੁੰਚੇ ਕੈਪਟਨ ਸੰਦੀਪ ਸੰਧੂ ਦੇ ਸਨਮਾਨ ਸਮੇਂ ਸਰਪੰਚ ਜਸਮੀਤ ਕੌਰ ਬੱਦੋਵਾਲ, ਤੇਜਿੰਦਰ ਕੌਰ ਗਰੇਵਾਲ, ਪੰਚ ਸਰਬਜੀਤ ਕੌਰ, ਪੰਚ ਜਸਪਿੰਦਰ ਕੌਰ, ਪੰਚ ਜਸਪ੍ਰੀਤ ਕੌਰ, ਪੰਚ ਰੁਪਿੰਦਰਪਾਲ ਕੌਰ, ਬਲਜਿੰਦਰ ਕੌਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸਾਬਕਾ ਸਰਪੰਚ ਅਮਰਜੋਤ ਸਿੰਘ, ਤਰਸਪ੍ਰੀਤ ਸਿੰਘ ਗਗਲੀ, ਪੰਚ ਹਰਜਿੰਦਰ ਸਿੰਘ, ਪੰਚ ਲਖਵੀਰ ਸਿੰਘ, ਪੰਚ ਸੁਖਮਿੰਦਰ ਸਿੰਘ, ਪੰਚ ਮੋਹਿਤ ਸ਼ਰਮਾ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸੋਹੀ, ਜਸ਼ਨਦੀਪ ਸਿੰਘ ਬੱਦੋਵਾਲ, ਸੁੱਖੀ ਭੱਠਲ, ਗਗਨਦੀਪ ਸਿੰਘ, ਮੋਹਣ ਸਿੰਘ, ਯਾਦਵਿੰਦਰ ਸਿੰਘ, ਰਜਿੰਦਰਪਾਲ ਸਿੰਘ, ਅਮਰਿੰਦਰ ਸਿੰਘ ਵਿਰਕ, ਸੋਹਣ ਸਿੰਘ, ਬੂਟਾ ਸਿੰਘ, ਜੈਪਾਲ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਚੱਕ ਕਲਾਂ, ਹੋਰ ਮੌਜੂਦ ਸਨ |