11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ 'ਤੇ ਸਿਆਸੀ ਦਬਾਅ ਹੇਠ ਬੇ-ਬੁਨਿਆਦ ਤੇ ਝੂਠਾ ਪਰਚਾ ਕੀਤਾ ਗਿਆ-ਛੱਜਾਵਾਲ, ਰੂਮੀ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਜਗਰਾਉਂ, 21 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ 'ਤੇ ਸਿਆਸੀ ਦਬਾਅ ਹੇਠ ਕੀਤਾ ਪਰਚਾ ਬੇ-ਬੁਨਿਆਦ ਤੇ ਝੂਠਾ ਹੈ, ਜਿਸ ਦਾ ਮਕਸਦ ਜਸਕਰਨ ਸਿੰਘ ਦਿਉਲ ਦੀ ਦਿਨੋਂ-ਦਿਨ ਹਲਕੇ ਦਾਖੇ ਵਿਚ ਵਧ ਰਹੀ ਛਵੀ ਨੂੰ ਖ਼ਰਾਬ ਕਰਨਾ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਟ੍ਰਾਂਸਪੋਰਟ ਵਿੰਗ ਦੇ ਪ੍ਰਧਾਨ ਸਵਰਨ ਸਿੰਘ ਛੱਜਾਵਾਲ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਿੰਦਰਜੀਤ ਸਿੰਘ ਰੂਮੀ ਨੇ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਲੇ ਥਾਪੜੇ ਤੋਂ ਬਾਅਦ ਜਸਕਰਨ ਸਿੰਘ ਦਿਉਲ ਨੇ ਹਲਕੇ ਦਾਖੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਹੈ ਤੇ ਲੋਕ ਵੀ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ, ਜੋ ਕੇ ਵਿਰੋਧੀਆਂ ਨੂੰ ਰਾਸ ਨਹੀਂ ਆਇਆ ਤੇ ਜਸਕਰਨ ਸਿੰਘ ਦਿਉਲ 'ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਾਣਯੋਗ ਅਦਾਲਤ 'ਤੇ ਭਰੋਸਾ ਹੈ ਤੇ ਮਾਣਯੋਗ ਅਦਾਲਤ ਨੇ ਵੀ ਪੁੁਲਿਸ ਵਿਭਾਗ ਨੂੰ ਜਸਕਰਨ ਦਿਉਲ ਦੀ ਗਿ੍ਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਜਲਦੀ ਰਿਹਾਅ ਕਰਨ ਲਈ ਕਿਹਾ ਹੈ ਜੋ ਕੇ ਸੱਚ ਦੀ ਜਿੱਤ ਹੈ ਤੇ ਉਨ੍ਹਾਂ ਕਿਹਾ ਕਿ ਪਾਰਟੀ ਜਲਦੀ ਹੀ ਸੱਚ ਨੂੰ ਸਾਹਮਣੇ ਲਿਆਏਗੀ |
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਕਾਲਜ ਦਾਖਾ ਵਿਦਿਆਰਥਣ ਪ੍ਰਭਲੀਨ ਕੌਰ ਨੇ ਯੂਨੀਵਰਿਸਟੀ ਪ੍ਰੀਖਿਆਵਾਂ 'ਚ 23ਵਾਂ ਰੈਂਕ ਲਿਆ ਅਗਲੀ ਖ਼ਬਰ ਸਰਾਭਾ 'ਚ ਮੁਫ਼ਤ ਮੈਡੀਕਲ ਕੈਂਪ ਭਲਕੇ
Ad Position 24