ਪੱਖੋਵਾਲ-ਸਰਾਭਾ, 21 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਸਰਾਭਾ ਵਿਖੇ 23 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 130ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੌਰਾਨ ਸਵੇਰੇ 10 ਤੋਂ 2 ਵਜੇ ਤੱਕ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਮਰੀਜ਼ਾਂ ਦਾ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਜਦਕਿ ਜਰਨਲ ਸਰਜਰੀ 'ਚ ਪੇਟ ਪਿੱਤੇ ਦੀ ਪੱਥਰੀ, ਹਰਨੀਆਂ, ਅਪੈਡਕਸ ਤੇ ਦੂਰਬੀਨ ਵਾਲੇ ਆਪੇ੍ਰਸ਼ਨ ਤੇ ਬੱਚੇਦਾਨੀ ਨਾਲ ਸੰਬਧਤ ਰੋਗਾਂ ਦੇ ਆਪ੍ਰੇਸ਼ਨ ਤੇ ਇਲਾਜ ਵੀ ਅੱੱਧੇ ਮੁੱਲ 'ਤੇ ਕੀਤੇ ਜਾਣਗੇ ਤੇ ਦੰਦਾਂ ਦੀ ਸਫ਼ਾਈ ਤੇ ਹੋਰਨਾਂ ਰੋਗਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਕੈਂਸਰ ਸਪੈਸ਼ਲਿਸਟ ਡਾ: ਬੇਬੀ ਮਿੱਧਲਾ ਦੁਆਰਾ ਕੈਂਸਰ ਰੋਗੀਆਂ ਦੀ ਜਾਂਚ ਵੀ ਮੁਫ਼ਤ ਹੋਵੇਗੀ |