07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮੋਹੀ 'ਚ ਆਰ.ਐੱਮ.ਪੀ.ਆਈ. ਪਾਰਟੀ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪਬਲਿਕ ਮੀਟਿੰਗ

Ad Position 21
No active advertisement
ਅਜੀਤ ਡੈਸਕ 23-05-2026
ਜੋਧਾਂ, 22 ਮਈ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐੱਮ.ਐੱਲ)-ਲਿਬਰੇਸ਼ਨ ਵਲੋਂ ਪੰਜਾਬ ਵਿਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸ਼ੁਰੂ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਮੁਹਿੰਮ 'ਚੱਲੋ ਲੋਕਾਂ ਕੋਲ' ਤਹਿਤ ਅੱਜ ਇਤਿਹਾਸਕ ਪਿੰਡ ਮੋਹੀ ਵਿਖੇ ਡਾ. ਕੁਲਵੰਤ ਸਿੰਘ ਮੋਹੀ ਅਤੇ ਪਰਮਜੀਤ ਸਿੰਘ ਪੀਜਵਾਲੇ ਦੀ ਪ੍ਰਧਾਨਗੀ ਹੇਠ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ¢ ਆਰ.ਐੱਮ.ਪੀ.ਆਈ. ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਅਤੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੰਗ ਦਾ ਬਹਾਨਾ ਬਣਾ ਕੇ ਤੇਲ, ਗੈਸ ਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਬੇਲੋੜਾ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲਾ ਕਦਮ ਹੈ | ਉਨ੍ਹਾਂ ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਰੁਜ਼ਗਾਰ, ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਦੇਣ ਵਿਚ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ | ਸੂਬਾ ਸਰਕਾਰ ਵਿਚ ਭਿ੍ਸ਼ਟਾਚਾਰ ਸਿਖਰ 'ਤੇ ਹੈ | ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸੱਤ੍ਹਾ ਤੋਂ ਪਾਸੇ ਕਰ ਦੇਣਗੇ | ਇਸ ਮੌਕੇ ਸਾਬਕਾ ਹਾਕੀ ਕੋਚ ਨਛੱਤਰ ਸਿੰਘ ਕਿਲ੍ਹਾ ਰਾਏਪੁਰ, ਕੈਪਟਨ ਹਰਦੇਵ ਸਿੰਘ, ਮਨਪ੍ਰੀਤ ਸਿੰਘ, ਸਾਬਕਾ ਪੰਚ ਅਰਜਨ ਸਿੰਘ, ਨੰਬਰਦਾਰ ਜਗਰੂਪ ਸਿੰਘ, ਪੰਚ ਮਨਮੋਹਣ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਵਿਚਲੀਆਂ ਖੱਡਾਂ ਨੇ ਦਰਿਆ ਦੀ ਪਹਿਲੀ ਭੂਗੋਲਿਕ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਅਗਲੀ ਖ਼ਬਰ ਵਾਰਡ ਨੰਬਰ-14 'ਚ ਅਕਾਲੀ ਉਮੀਦਵਾਰ ਮਨਜੀਤ ਕੌਰ ਦੇ ਹੱਕ 'ਚ ਤਲਵੰਡੀ ਤੇ ਸੰਧੂ ਵਲੋਂ ਘਰ-ਘਰ ਵੋਟਾਂ ਮੰਗੀਆਂ
Ad Position 24
No active advertisement