ਪਿੰਡ ਸਵੱਦੀ ਕਲਾਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਚੌਂਕੀਮਾਨ, 6 ਅਗਸਤ (ਤੇਜਿੰਦਰ ਸਿੰਘ ਚੱਢਾ)-ਸਾਉਣ ਦੇ ਮਹੀਨੇ ਦਾ ਔਰਤਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ। ਇਸ ਮਹੀਨੇ ਕੁੜੀਆਂ ਮਿਲ ਕੇ ਤੀਆਂ ਲਾਉਂਦੀਆ ਹਨ।
ਚੌਂਕੀਮਾਨ, 6 ਅਗਸਤ (ਤੇਜਿੰਦਰ ਸਿੰਘ ਚੱਢਾ)-ਸਾਉਣ ਦੇ ਮਹੀਨੇ ਦਾ ਔਰਤਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ। ਇਸ ਮਹੀਨੇ ਕੁੜੀਆਂ ਮਿਲ ਕੇ ਤੀਆਂ ਲਾਉਂਦੀਆ ਹਨ। ਪਿੰਡ ਸਵੱਦੀ ਕਲਾਂ ਵਿਖੇ ਸਾਡੇ ਵਿਰਸੇ ਦਾ ਪ੍ਰਤੀਕ ਤੀਆਂ ਦਾ ਮੇਲਾ ਲਗਾਇਆ ਗਿਆ। ਮੇਲੇ ਦਾ ਪ੍ਰਬੰਧ ਅਮਨਦੀਪ ਸਿੰਘ ਤੂਰ ਅਮਨਾ ਸਵੱਦੀ, ਜਗਦੀਪ ਸਿੰਘ ਜੱਗਾ ਗਿੱਲ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਮਿਲ ਕੇ ਪਿੰਡ ਦੀਆਂ ਬੀਬੀਆਂ ਲਈ ਕੀਤਾ ਗਿਆ। ਇਸ ਮੌਕੇ ਕੁੜੀਆਂ ਵੱਲੋਂ ਪੀਂਘ ਦੇ ਹੁਲਾਰਿਆਂ ਦਾ ਅਨੰਦ ਮਾਣਿਆ ਗਿਆ ਅਤੇ ਪੁਰਾਤਨ ਗਿੱਧੇ ਦੀਆਂ ਬੋਲੀਆਂ ਨਾਲ ਧਮਾਲ ਪਾਈ ਗਈ। ਇਸ ਤੋਂ ਇਲਾਵਾ ਸਾਉਣ ਮਹੀਨੇ ਦਾ ਪਕਵਾਨ ਪਕੌੜਿਆਂ ਦਾ ਲੰਗਰ ਲਾਇਆ ਗਿਆ ਅਤੇ ਬੱਚਿਆਂ ਲਈ ਝੂਲਿਆਂ ਦਾ ਖ਼ਾਸ ਪ੍ਰਬੰਧ ਵੀ ਕੀਤਾ ਗਿਆ ਸੀ। ਖ਼ਾਸ ਮਹਿਮਾਨ ਵਜੋਂ ਅਕਾਲੀ ਦਲ ਦੇ ਦਾਖਾ ਤੋਂ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦੇ ਧਰਮ ਪਤਨੀ ਬੀਬੀ ਹਰਮਨਦੀਪ ਕੌਰ ਦਿਓਲ ਅਤੇ ਮਾਤਾ ਚਰਨਜੀਤ ਕੌਰ ਨੇ ਹਾਜ਼ਰੀ ਲਵਾਈ। ਬੀਬੀ ਹਰਮਨਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਕੁੜੀਆਂ ਦੇ ਚਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਕੁੜੀਆਂ ਬੋਲੀਆਂ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਉਜਾਗਰ ਕਰਦੀਆਂ ਹਨ, ਰਲ ਮਿਲ ਗਿੱਧਾ ਪਾਉਂਦੀਆਂ, ਮਹਿੰਦੀ ਲਾਉਂਦੀਆਂ ਅਤੇ ਪੀਂਘਾਂ ਝੂਟਦੀਆਂ ਹਨ। ਇਸ ਸਮੇਂ ਅਕਾਲੀ ਦਲ ਦੀ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਜੀਤ ਕੌਰ, ਅਕਾਲੀ ਦਲ ਹਲਕਾ ਦਾਖਾ ਇਸਤਰੀ ਵਿੰਗ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਬੀਬੀ ਸਰਬਜੀਤ ਕੌਰ, ਰਪਿੰਦਰ ਕੌਰ, ਸਾਬਕਾ ਪੰਚ ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਖੁਸਦੀਪ ਕੌਰ, ਰਣਜੀਤ ਕੌਰ, ਬਲਜੀਤ ਕੌਰ, ਸੰਤੋਖ ਕੌਰ, ਕਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਜਿੰਦਰ ਕੌਰ, ਕਮਲੇਸ਼ ਰਾਣੀ, ਪਰਮਜੀਤ ਕੌਰ, ਪ੍ਰੇਮਜੀਤ ਕੌਰ ਜਸਵੀਰ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਪਰਵਿੰਦਰ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ ਸਮੇਤ ਸਮੂਹ ਨਗਰ ਨਿਵਾਸੀ ਬੀਬੀਆਂ ਵੱਲੋਂ ਰੌਣਕ ਲਗਾਈ ਗਈ।