ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਾਰਡ ਨੰਬਰ-03 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਗਿਆਨੀ ਜਸਮੇਲ ਸਿੰਘ ਵਲੋਂ ਆਪਣੀ ਚੋਣ ਮੁਹਿੰਮ ਨੂੰ ਚੰਗਾ ਹੁਲਾਰਾ ਦਿੱਤਾ ਹੋਇਆ ਹੈ | ਉਮੀਦਵਾਰ ਸੁਖਵਿੰਦਰ ਕੌਰ ਵਲੋਂ ਵਾਰਡ ਦੇ ਹਰ ਗਲੀ-ਮੁਹੱਲੇ ਵਿਚ ਵੋਟਰਾਂ ਤੇ ਸਪੋਟਰਾਂ ਨਾਲ ਦਿਨ-ਰਾਤ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਉਨ੍ਹਾਂ ਵਾਰਡ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਕ-ਇਕ ਕੀਮਤੀ ਵੋਟ ਉਨ੍ਹਾਂ ਦੇ ਚੋਣ ਨਿਸ਼ਾਨ 'ਝਾੜੂ' ਉੱਪਰ ਪਾ ਕੇ ਉਨ੍ਹਾਂ ਨੂੰ ਕਾਮਯਾਬ ਕੀਤਾ ਜਾਵੇ | ਇਸ ਮੌਕੇ ਉਮੀਦਵਾਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗ ਰਹੇ ਹਨ, ਕਿਉਂਕਿ ਉਨ੍ਹਾਂ ਵਾਅਦਾ ਕੀਤਾ ਕਿ ਜਿੱਤ ਮਗਰੋਂ ਵਾਰਡ ਅੰਦਰ ਵਿਕਾਸ ਦੀ ਹਨ੍ਹੇਰੀ ਚਲਾਈ ਜਾਵੇਗੀ ਅਤੇ ਲੋਕਾਂ ਦੀ ਸਭ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ | ਇਸ ਮੌਕੇ ਗਿਆਨੀ ਜਸਮੇਲ ਸਿੰਘ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਗੋਰਾ, ਚੰਦ ਸਿੰਘ, ਰਵੀ ਸਿੰਘ, ਪਰਵਿੰਦਰ ਸਿੰਘ, ਕੇਵਲ ਸਿੰਘ ਮਹਿਤੋ, ਪ੍ਰਧਾਨ ਕੇਵਲ ਸਿੰਘ ਜੌਹਲਾਂ ਵਾਲੇ, ਜੋਧ ਸਿੰਘ, ਪ੍ਰੇਮ ਸਿੰਘ, ਨੰਦਗਿਰੀ, ਪਰਮਜੀਤ ਸਿੰਘ ਪੰਮਾ, ਬਬਲੂ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ, ਡੀਸੀ ਸਿੰਘ ਆਦਿ ਸਮੱਰਥਕ ਹਾਜ਼ਰ ਸਨ |