ਗੁਰੂਸਰ ਸੁਧਾਰ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੋਪਾਰਾਏ ਕਲਾਂ ਵਿਖੇ ਗਿਆਨੀ ਕਿਰਪਾਲ ਸਿੰਘ ਯੂਥ ਵੈੱਲਫੇਅਰ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਬੋਪਾਰਾਏ ਕਲਾਂ ਦੇ ਜੰਮਪਲ ਤੇ ਹੁਣ ਅਮਰੀਕਾ ਨਿਵਾਸੀ ਐੱਨ.ਆਰ.ਆਈ. ਅਜਮੇਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ: ਅਜਮੇਰ ਸਿੰਘ ਯੂ.ਐੱਸ.ਏ. ਗਿਆਨੀ ਕਿਰਪਾਲ ਸਿੰਘ ਵੈੱਲਫੇਅਰ ਸੋਸਾਇਟੀ ਤੋਂ ਬਿਨਾਂ ਗੁਰਦੁਆਰਾ ਸਾਹਿਬਾਨ, ਸਕੂਲਾਂ, ਸਾਂਝੇ ਅਸਥਾਨਾਂ ਤੇ ਪਿੰਡ ਦੀ ਭਲਾਈ, ਲੋੜਵੰਦਾਂ ਦੇ ਕਾਰਜਾਂ ਲਈ ਸਮੇਂ ਸਮੇਂ 'ਤੇ ਵਿੱਤੀ ਸਹਾਇਤਾ ਕਰਦੇ ਹਨ | ਗਿਆਨੀ ਕਿਰਪਾਲ ਸਿੰਘ ਯੂਥ ਵੈੱਲਫੇਅਰ ਸੋਸਾਇਟੀ ਦੇ ਮਾ. ਹਰਜਿੰਦਰਪਾਲ ਸਿੰਘ, ਸੇਵਾ ਮੁਕਤ ਐੱਸ.ਡੀ.ਓ. ਕੇਵਲਜੀਤ ਸਿੰਘ, ਮਾ. ਗੁਰਦੀਪ ਸਿੰਘ ਦਿਓਲ ਨੇ ਸ: ਅਜਮੇਰ ਸਿੰਘ ਯੂ.ਐੱਸ.ਏ. ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਖਿਆ ਕਿ ਪਿੰਡ ਸਮੇਤ ਹਰ ਵਰਗ ਦੇ ਖੇਤਰ ਵਿਚ ਆਰਥਿਕ, ਵਿੱਤੀ ਯੋਗਦਾਨ ਪਾਉਣ ਲਈ ਉਹ (ਅਜਮੇਰ ਸਿੰਘ) ਸਦਾ ਤਤਪਰ ਰਹਿੰਦੇ ਹਨ | ਇਸ ਮੌਕੇ ਮਾ. ਗੁਰਦੀਪ ਸਿੰਘ ਦਿਓਲ, ਮਾ. ਹਰਜਿੰਦਰਪਾਲ ਸਿੰਘ, ਕੇਵਲਜੀਤ ਸਿੰਘ ਸੇਵਾਮੁਕਤ ਐੱਸ.ਡੀ.ਓ., ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਮਨਦੀਪ ਸਿੰਘ ਮੰਨਾ ਆਦਿ ਹਾਜ਼ਰ ਸਨ |