30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪ੍ਰਵਾਸੀ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਵਾਲ ਨੂੰ ਪੱਖੇ ਦਾਨ

Ad Position 21
No active advertisement
ਅਜੀਤ ਡੈਸਕ 26-05-2026
ਪੱਖੋਵਾਲ-ਸਰਾਭਾ, 25 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਪੱਖੋਵਾਲ 'ਚ ਦਾਨੀ ਪਰਿਵਾਰ ਵਲੋਂ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਰੱੱਖਦਿਆਂ 5 ਪੱਖੇ ਦਾਨ ਕੀਤੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਅਮਨਦੀਪ ਸਿੰਘ ਪੱਖੋਵਾਲ ਨੇ ਦੱੱਸਿਆ ਕਿ ਇਹ ਸੇਵਾ ਸਵਰਨ ਸਿੰਘ ਟੋਰਾਂਟੋਂ (ਕੈਨੇਡਾ) ਦੁਆਰਾ ਕਰਵਾਈ ਗਈ ਹੈ | ਇਸ ਮੌਕੇ ਸਕੂਲ ਮੁਖੀ ਸਰਬਜੀਤ ਕੌਰ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਭਵਿੱੱਖ 'ਚ ਵੀ ਇਸੇ ਤਰ੍ਹਾਂ ਮੱਦਦ ਕਰਦੇ ਰਹਿਣਗੇ | ਇਸ ਮੌਕੇ ਇੰਦਰਜੀਤ ਸਿੰਘ, ਬੁੱਧ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਬਿੰਦਰ ਸਿੰਘ, ਅਕਿੰਤਾ, ਮਨਪ੍ਰੀਤ ਕੌਰ ਸਮੇਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਚੜ੍ਹਦੀ ਕਲਾ ਦੀ ਟੀਮ ਨੇ ਦਿੱਤਾ ਚੜ੍ਹਦੀ ਕਲਾ ਦਾ ਸੁਨੇਹਾ ਅਗਲੀ ਖ਼ਬਰ ਛੱਜਾਵਾਲ ਸਕੂਲ ਨੂੰ ਸਮਾਜ ਸੇਵੀ ਪਰਿਵਾਰ ਨੇ ਆਰ.ਓ. ਸਿਸਟਮ ਦਿੱਤਾ
Ad Position 24