14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੁਲਵਿੰਦਰ ਸਿੰਘ ਜਰਗੜੀ ਦੀ ਅੰਤਿਮ ਅਰਦਾਸ 'ਚ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਅਨੇਕਾਂ ਆਗੂਆਂ ਨੇ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 27-05-2026
ਜੌੜੇਪੁਲ ਜਰਗ, 26 ਮਈ (ਪੱਤਰ ਪ੍ਰੇਰਕ)-ਹਲਕਾ ਪਾਇਲ ਦੇ ਪਿੰਡ ਜਰਗੜੀ ਦੇ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਜਿਸ ਦੀ ਇਕ ਮਹੀਨਾ ਪਹਿਲਾ ਸਾਊਦੀ ਅਰਬ ਦੇ ਸ਼ਹਿਰ ਜਿਦਾ ਵਿਖੇ ਮੌਤ ਹੋ ਗਈ ਸੀ ਦੇ ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਜਿਸ ਵਿੱਚ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਅਨੇਕਾਂ ਆਗੂਆਂ ਨੇ ਸ਼ਿਰਕਤ ਕਰਕੇ ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਚੇਅਰਮੈਨ ਗੜੀ ਨੇ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ ਇੱਕ ਬਹੁਤ ਹੀ ਮਿਹਨਤੀ ਨੌਜਵਾਨ ਸੀ ਜੋ ਪਰਿਵਾਰ ਦੀ ਬੇਹਤਰੀ ਲਈ ਸਾਊਦੀ ਅਰਬ ਗਿਆ ਸੀ ਪ੍ਰੰਤੂ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਜਿਸ ਕਰਕੇ ਉਸ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ | ਇਸ ਮੌਕੇ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਪਿਆਂ ਲਈ ਨੌਜਵਾਨ ਪੁੱਤਰ ਦਾ ਵਿਛੋੜਾ ਅਕਹਿ ਅਤੇ ਅਸਹਿ ਹੈ ਜਿਸ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕੇਗੀ | ਅਜਿਹੀ ਦੁੱਖ ਦੀ ਘੜੀ ਵਿੱਚ ਸਾਨੂੰ ਸਾਡੇ ਗੁਰੂ ਸਾਹਿਬਾਨ ਵੱਲੋਂ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਗੁਰਬਾਣੀ ਹੀ ਸਾਨੂੰ ਧੀਰਜ ਤੇ ਹੌਸਲਾ ਦੇ ਸਕਦੀ ਹੈ | ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਜਰਗੜੀ ਪ੍ਰਧਾਨ ਐਸ. ਸੀ ਵਿੰਗ, ਮਨਦੀਪ ਸਿੰਘ ਮਨੀ, ਨਿਰਮਲ ਸਿੰਘ, ਕੇਵਲ ਸਿੰਘ, ਬੰਤ ਸਿੰਘ ,ਬਹਾਦਰ ਸਿੰਘ ਸਮੇਤ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਕਾਂਗਰਸ ਮਾਈਨਾਰਿਟੀ ਵਿੰਗ 'ਚ ਗੂੰਜੀ ਪੰਜਾਬ ਦੀ ਆਵਾਜ਼ ਅਗਲੀ ਖ਼ਬਰ ਪਲੈਨਟ ਈ ਸਕੂਲ ਦੇ ਵਿਦਿਆਰਥੀਆਂ ਨੇ 7ਵੀਂ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Ad Position 24