27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭੋਗ 'ਤੇ ਵਿਸ਼ੇਸ਼-ਸਾਬਕਾ ਸਰਪੰਚ ਆੜ੍ਹਤੀ ਸੁਖਦੇਵ ਸਿੰਘ ਝੱਜ ਵਲੀਪੁਰ ਕਲਾਂ ਵਾਲੇ (ਹੰਬੜਾਂ)

Ad Position 21
No active advertisement
ਅਜੀਤ ਡੈਸਕ 28-05-2026
ਹੰਬੜਾਂ-ਉੱਘੇ ਸਮਾਜ ਸੇਵੀ ਹੱਸਮੁੱਖ ਸ਼ਖ਼ਸੀਅਤ ਦੇ ਮਾਲਕ ਆੜ੍ਹਤੀ ਸਰਪੰਚ ਸੁਖਦੇਵ ਸਿੰਘ ਝੱਜ ਦਾ ਜਨਮ ਤਾਜਪੁਰ (ਲੁਧਿਆਣਾ) ਵਿਖੇ 20-05-1944 ਨੂੰ ਪਾਲ ਸਿੰਘ ਝੱਜ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ | ਆਪ ਆਪਣੇ ਚਾਰ ਭਰਾਵਾਂ ਅਤੇ ਤਿੰਨ ਭੈਣਾਂ 'ਚੋਂ ਸਭ ਤੋਂ ਛੋਟੇ ਸਨ | 1955 ਵਿਚ ਆਪ ਆਪਣੇ ਪਿਤਾ ਸਰਦਾਰ ਪਾਲ ਸਿੰਘ ਝੱਜ ਨਾਲ ਪਿੰਡ ਵਲੀਪੁਰ ਕਲਾਂ (ਲੁਧਿਆਣਾ) 'ਚ ਆ ਗਏ | ਦਸਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਆਪ ਖੇਤੀਬਾੜੀ ਦੇ ਧੰਦੇ ਵਿਚ ਜੁਟ ਗਏ ਅਤੇ ਹੱਡ-ਭੰਨਵੀ ਸਖ਼ਤ ਮਿਹਨਤ ਕਰਕੇ ਜ਼ਮੀਨ ਖ਼ਰੀਦੀ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹੋਣ ਦਾ ਮਾਣ ਹਾਸਿਲ ਕੀਤਾ | ਆਪ ਨੇ 1962 'ਚ ਪਿੰਡ ਨੱਥੂ ਮਾਜਰਾ ਦੇ ਨਾਮਵਰ ਪਰਿਵਾਰ ਕੁੰਦਨ ਸਿੰਘ ਪੰਧੇਰ ਦੀ ਸਪੁੱਤਰੀ ਹਰਦੀਪ ਕੌਰ ਨੂੰ ਆਪਣਾ ਹਮਸਫ਼ਰ ਬਣਾਇਆ ਤੇ ਆਪ ਦੇ ਘਰ ਦੋ ਬੇਟੇ ਬਲਵੰਤ ਸਿੰਘ ਝੱਜ, ਜਗਜੀਵਨ ਸਿੰਘ ਝੱਜ ਅਤੇ ਦੋ ਬੇਟੀਆਂ ਗੁਰਮੀਤ ਕੌਰ ਤੇ ਜਸਮਿੰਦਰ ਕੌਰ ਨੇ ਜਨਮ ਲਿਆ | ਜਿਨ੍ਹਾਂ ਨੂੰ ਚੰਗੇਰੀ ਵਿੱਦਿਆ ਹਾਸਿਲ ਕਰਵਾ ਕੇ ਉਨ੍ਹਾਂ ਦੇ ਚੰਗੇ ਘਰਾਣਿਆਂ ਨਾਲ ਨਾਤੇ ਜੋੜੇ ਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸੈਟਲਡ ਕੀਤਾ | ਆਪ ਨੇ ਧੀਆਂ ਪੁੱਤਰਾਂ ਦੇ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਕਾਰੋਬਾਰ ਸਥਾਪਿਤ ਕਰਨ 'ਚ ਅਹਿਮ ਯੋਗਦਾਨ ਪਾਇਆ | ਆਪ ਨੇ ਪਿੰਡ ਵਲੀਪੁਰ ਕਲਾਂ ਦੇ ਸਰਪੰਚ ਹੁੰਦਿਆਂ ਪਿੰਡ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ | ਆਪ ਨੇ ਸਰਦਾਰ ਹਰਜਿੰਦਰ ਸਿੰਘ ਕੈਲੇ ਨਾਲ ਗੂੜੀ ਸਾਂਝ ਸਦਕਾ ਉਸ ਸਮੇਂ ਮੈੱਸ ਸੁਖਦੇਵ ਸਿੰਘ ਐਂਡ ਹਰਜਿੰਦਰ ਸਿੰਘ ਕੈਲੇ ਬ੍ਰਦਰਜ਼ ਫਰਮ ਦੇ ਨਾਂਅ 'ਤੇ ਆੜ੍ਹਤ ਦਾ ਕਾਰੋਬਾਰ ਸ਼ੁਰੂ ਕਰਕੇ ਇਲਾਕੇ ਦੇ ਲੋੜਵੰਦ ਕਿਸਾਨਾਂ ਦੀ ਮਦਦ ਕੀਤੀ | ਆਪ ਭਾਵੇਂ ਲੰਮਾਂ ਸਮਾਂ ਕੈਨੇਡਾ 'ਚ ਰਹੇ, ਪਰ ਅੱਜ ਆਪ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਆਪ ਦੇ ਸਪੁੱਤਰ ਬਲਵੰਤ ਸਿੰਘ ਝੱਜ ਜਿੱਥੇ ਕਾਰੋਬਾਰੀ ਵਜੋਂ ਪਛਾਣ ਬਣਾ ਚੁੱਕੇ ਹਨ, ਉੱਥੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ 'ਚ ਟਰੱਸਟੀ ਵਜੋਂ ਸੇਵਾ ਨਿਭਾਅ ਰਹੇ ਹਨ, ਉੱਥੇ ਦੂਜਾ ਬੇਟਾ ਜਗਜੀਵਨ ਸਿੰਘ ਝੱਜ ਹੰਬੜਾਂ 'ਚ ਝੱਜ ਐੱਚ.ਪੀ. ਗੈਸ ਏਜੰਸੀ ਚਲਾਉਣ ਦੇ ਨਾਲ ਪ੍ਰਾਪਰਟੀ ਕਾਰੋਬਾਰੀ ਵਜੋਂ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ | ਸਰਪੰਚ ਸੁਖਦੇਵ ਸਿੰਘ ਝੱਜ ਇਕ ਸੰਸਥਾ ਸਨ ਜਿਨ੍ਹਾਂ ਦੀ ਅਗਵਾਈ ਹੇਠ ਝੱਜ ਪਰਿਵਾਰ ਨੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ | ਰੱਬੀ ਭਾਣੇ ਅਨੁਸਾਰ ਆਪ 19-05-2026 ਨੂੰ ਆਪਣੇ ਧੀਆਂ, ਪੁੱਤਰਾਂ, ਪੋਤਿਆਂ, ਪੋਤੀਆਂ, ਪੜੋਤਿਆਂ, ਪੜੋਤੀਆਂ, ਦੋਹਤੇ, ਦੋਹਤੀਆਂ ਦੀ ਹਰੀ ਭਰੀ ਫੁੱਲਵਾੜੀ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਸਵ: ਸੁਖਦੇਵ ਸਿੰਘ ਝੱਜ ਨਮਿਤ ਅੱਜ 28 ਮਈ 2026, ਦਿਨ ਵੀਰਵਾਰ ਨੂੰ ਕਸਬਾ ਹੰਬੜਾਂ ਦੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ 12 ਤੋਂ 01 ਵਜੇ ਤੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ |
-ਮੇਜਰ ਹੰਬੜਾਂ
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ ਦੇ ਭਰਾ ਦਰਸ਼ਨ ਸਿੰਘ ਉੱਪਲ (ਚੰਗਣ) ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਪਿਛਲੇ 5 ਸਾਲਾਂ ਤੋਂ ਲੰਬਿਤ ਪਈਆਂ 5 ਹਜ਼ਾਰ ਤੋਂ ਵਧੇਰੇ ਸ਼ਿਕਾਇਤਾਂ ਦੀ ਜਾਂਚ ਪੜਤਾਲ ਕਰ ਕੇ ਜਲਦੀ ਨਿਪਟਾਰਾ ਕੀਤਾ ਜਾਵੇ...
Ad Position 24