ਹੰਬੜਾਂ, 27 ਮਈ (ਮੇਜਰ ਹੰਬੜਾਂ)-ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ, ਸਰਬਜੀਤ ਸਿੰਘ ਉੱਪਲ ਅਤੇ ਚਰਨਜੀਤ ਸਿੰਘ ਉੱਪਲ ਦੇ ਵੱਡੇ ਭਰਾ ਸਮਾਜ ਸੇਵੀ ਤੇ ਅਗਾਂਹਵਧੂ ਸਵ: ਦਰਸ਼ਨ ਸਿੰਘ ਉੱਪਲ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਿੰਡ ਚੰਗਣ ਦੇ ਗੁਰਦੁਆਰਾ ਨਾਨਕ ਨਾਮ ਚੜ੍ਹਦੀ ਕਲਾ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਭਾਈ ਸੁਖਵਿੰਦਰ ਸਿੰਘ ਭਨੋਹੜ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਭਾਈ ਗੁਲਜਾਰ ਸਿੰਘ ਗੁਲਸ਼ਨ ਨੇ ਸਵ: ਦਰਸ਼ਨ ਸਿੰਘ ਦੀ ਜੀਵਨੀ ਪੜ੍ਹਦਿਆਂ ਦੱਸਿਆ ਕਿ ਸਵ: ਦਰਸ਼ਨ ਸਿੰਘ ਉੱਪਲ ਨੇ ਮੁਖਤਿਆਰ ਸਿੰਘ ਉੱਪਲ ਦੇ ਘਰ ਪਿੰਡ ਚੰਗਣ 'ਚ ਮਾਤਾ ਛਿੰਦਰ ਕੌਰ ਦੀ ਕੁੱਖੋਂ ਜਨਮ ਲਿਆ ਤੇ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਛੋਟੇ ਭੈਣ ਤੇ ਭਰਾਵਾਂ ਨਾਲ ਪਿਤਾ ਪੁਰਖੀ ਖੇਤੀਬਾੜੀ ਕਿੱਤੇ ਵਿਚ ਜੁਟ ਗਏ ਤੇ ਆਪਣੇ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ 'ਚ ਵੱਡਾ ਯੋਗਦਾਨ ਪਾਇਆ ਤੇ ਆਪਣੀ ਧਰਮਪਤਨੀ ਬੀਬੀ ਹਰਪ੍ਰੀਤ ਕੌਰ ਦੇ ਸਾਥ ਸਦਕਾ ਦੋ ਬੇਟੇ ਬਲਜੀਤ ਸਿੰਘ, ਮਨਦੀਪ ਸਿੰਘ ਤੇ ਦੋ ਬੇਟੀਆਂ ਕੁਲਜੀਤ ਕੌਰ, ਰਮਨਦੀਪ ਕੌਰ ਨੂੰ ਪੜ੍ਹਾ ਲਿਖਾਕੇ ਪੈਰਾਂ 'ਤੇ ਖੜ੍ਹੇ ਕੀਤਾ | ਸ਼ਰਧਾਂਜਲੀ ਸਮਾਰੋਹ 'ਚ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਦੇ ਦਰਸ਼ਨ ਸਿੰਘ ਬੀਰਮੀ, ਡਾ: ਅਮਰਜੀਤ ਸਿੰਘ ਮੁੱਲਾਂਪੁਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵ. ਦਰਸ਼ਨ ਸਿੰਘ ਉੱਪਲ ਮਿਹਨਤੀ ਤੇ ਉੱਦਮੀ ਇਨਸਾਨ ਸਨ ਜਿੰਨ੍ਹਾਂ ਨੇ ਆਪਣੇ ਪਰਿਵਾਰ ਦੀ ਤਰੱਕੀ 'ਚ ਬਣਦਾ ਯੋਗਦਾਨ ਪਾਇਆ ਤੇ ਆਪਣੇ ਮਾਤਾ ਛਿੰਦਰ ਕੌਰ ਦੇ ਸਰਪੰਚ ਹੁੰਦਿਆਂ ਆਪਣੇ ਭਰਾ ਮਨਜੀਤ ਸਿੰਘ ਉੱਪਲ ਦੇ ਸਾਥ ਸਦਕਾ ਚੰਗਣ ਨਗਰ ਦੇ ਵੱਡੇ ਵਿਕਾਸ ਕਾਰਜ ਕਰਵਾਏ | ਇਸ ਮੌਕੇ ਚੇਅਰਮੈਨ ਹਰਬੀਰ ਸਿੰਘ ਇਯਾਲੀ, ਚੇਅਰਮੈਨ ਰਾਮ ਆਸਰਾ ਸਿੰਘ ਚੱਕ, ਸਰਪੰਚ ਜਗਜੀਤ ਸਿੰਘ ਭੋਲਾ, ਜਥੇ: ਗੁਰਮੀਤ ਸਿੰਘ ਧਾਲੀਵਾਲ, ਸੂਬਾ ਜਥੇਬੰਦੀ ਸਕੱਤਰ ਰਘਵੀਰ ਸਿੰਘ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ, ਸਰਪੰਚ ਮਨਜਿੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ ਉੱਪਲ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਆੜ੍ਹਤੀ ਸੁਖਵਿੰਦਰ ਸਿੰਘ, ਭਗਵੰਤ ਸਿੰਘ ਬਾੜੇਵਾਲ, ਹਰਪ੍ਰੀਤ ਸਿੰਘ ਹਰੀਆ, ਸਤਵਿੰਦਰ ਸਿੰਘ ਰਾਜੂ, ਤਰਨਜੀਤ ਸਿੰਘ ਸ਼ੇਰਪੁਰ, ਬਲਦੇਵ ਸਿੰਘ ਈਸੇਵਾਲ, ਹਾਕਮ ਸਿੰਘ ਭੱਟੀਆਂ, ਹਰਦੀਪ ਸਿੰਘ ਸਲੇਮਪੁਰ, ਬਲਦੇਵ ਸਿੰਘ ਬੀਰਮੀ, ਸਤਨਾਮ ਸਿੰਘ ਭੱਟੀਆਂ, ਜਗਰੂਪ ਸਿੰਘ ਚੱਕ, ਮਨਜੋਤ ਸਿੰਘ ਹੇਰ ਚੱਕ, ਜਥੇ: ਗੁਰਦੇਵ ਸਿੰਘ ਚਾਹਲ, ਸਕੱਤਰ ਜਗਦੇਵ ਸਿੰਘ ਬੀਰਮੀ, ਬਲਵੀਰ ਸਿੰਘ ਫਾਗਲਾ, ਇਕਬਾਲ ਸਿੰਘ ਦਾਖਾ, ਪੰਚ ਬਲਦੇਵ ਸਿੰਘ, ਪੰਚ ਰਾਮ ਰਤਨ ਸਿੰਘ, ਪੰਚ ਮੇਜਰ ਸਿੰਘ, ਪੰਚ ਗੁਰਦੀਪ ਸਿੰਘ, ਹਰਦੇਵ ਸਿੰਘ ਮਾਣਕਵਾਲ, ਹਰਦੀਪ ਸਿੰਘ ਧਾਲੀਵਾਲ, ਮਾ: ਮੱਘਰ ਸਿੰਘ ਚੰਗਣ, ਦਲਜੀਤ ਸਿੰਘ ਉੱਪਲ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਯੂ.ਐੱਸ.ਏ, ਤਨਪ੍ਰੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਚੱਕ, ਡਾ: ਗੁਰਦੇਵ ਸਿੰਘ, ਕੁਲਦੀਪ ਸਿੰਘ ਗਿੱਲ, ਲੇਖਰਾਜ ਭੱਠਾਧੂਹਾ, ਹਰਬੰਸ ਸਿੰਘ ਬੀਰਮੀ, ਦਰਬਾਰਾ ਸਿੰਘ ਚੰਗਣ, ਦਰਸ਼ਨ ਸਿੰਘ ਚੰਗਣ ਆਦਿ ਹਾਜ਼ਰ ਸਨ |