08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਜਪਾ ਦੀ ਜ਼ਿਲ੍ਹਾ ਜਗਰਾਉਂ ਦੀ ਮੀਟਿੰਗ 'ਚ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 02-06-2026
ਜਗਰਾਉਂ, 1 ਜੂਨ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਜਗਰਾਉਂ ਜ਼ਿਲ੍ਹਾ ਦੀ ਮੀਟਿੰਗ ਡਾ. ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਦਫ਼ਤਰ ਜਗਰਾਉਂ ਵਿਖੇ ਹੋਈ | ਇਸ ਮੀਟਿੰਗ ਵਿਚ ਭਾਜਪਾ ਪੰਜਾਬ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਅਹੁਦੇਦਾਰਾਂ ਨੂੰ ਪਾਰਟੀ ਦੇ ਆਉਂਦੇ ਦਿਨਾਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਜਿਹੜੇ ਵਿਕਾਸ ਦੇ ਦਾਅਵਿਆਂ ਦੀ ਗੱਲ ਕਰਦੀ ਹੈ ਅਸਲ ਵਿਚ ਇੰਨ੍ਹਾਂ ਵਿਕਾਸ ਕਾਰਜਾਂ 'ਤੇ ਪੈਸਾ ਕੇਂਦਰ ਸਰਕਾਰ ਦਾ ਖਰਚਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਹਕੀਕਤ ਤੋਂ ਜਾਣੂ ਕਰਾਉਣ ਅਤੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਆਈਆਂ ਵੱਡੀਆਂ ਗ੍ਰਾਂਟਾਂ ਬਾਰੇ ਜਾਣਕਾਰੀ ਦੇਣ ਲਈ ਪਾਰਟੀ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਉਲੀਕੇ ਗਏ ਹਨ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਜਿੱਥੇ 'ਇਕ ਰੁੱਖ ਮਾਂ ਦੇ ਨਾਮ' ਦੀ ਮੁਹਿੰਮ ਤਹਿਤ ਹਰੇਕ ਵਰਕਰ ਵਲੋਂ ਇਕ ਬੂਟਾ ਲਗਾ ਕੇ ਉਸ ਦੇ ਪਾਲਣ ਪੋਸ਼ਣ ਦਾ ਜ਼ਿੰਮੇਵਾਰੀ ਲੈਣ ਦਾ ਕੰਮ ਕੀਤਾ ਜਾਵੇਗਾ ਉਥੇ ਪੰਜਾਬ ਵਾਸੀਆਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਤੰਦਰੁਸਤੀ ਲਈ ਅੰਤਰਰਾਸ਼ਟਰੀ ਯੋਗਾ ਦੇ ਯੋਗਾ ਦਿਵਸ ਦੇ ਸਬੰਧ ਵਿਚ 5 ਜੂਨ ਤੋਂ 23 ਜੂਨ ਤੱਕ ਯੋਗਾ ਕੈਂਪ ਲਾ ਕੇ ਲੋਕਾਂ ਨੂੰ ਤੰਦਰੁਸਤ ਸਿਹਤ ਲਈ ਯੋਗ ਆਸਨ ਸਿਖਾਏ ਜਾਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ ਨੇ ਨਗਰ ਕੌਂਸਲ ਚੋਣਾਂ ਵਿਚ ਜਗਰਾਉਂ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਚਾਰ ਉਮੀਦਵਾਰਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਉਨ੍ਹਾਂ ਬਹੁਤ ਘੱਟ ਗਿਣਤੀ 'ਤੇ ਹਾਰਨ ਵਾਲੇ ਤੇ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਮੇਜਰ ਸਿੰਘ ਦੇਤਵਾਲ, ਮਨਪ੍ਰੀਤ ਸਿੰਘ ਤਲਵੰਡੀ, ਲਖਵਿੰਦਰ ਸਿੰਘ ਸਪਰਾ, ਗੁਰਸਿਮਰਨ ਸਿੰਘ ਗਿੱਲ, ਐਡਵੋਕੇਟ ਵਿਵੇਕ ਭਾਰਦਵਾਜ, ਸਤੀਸ਼ ਕੁਮਾਰ ਪੱਪੂ, ਕਿ੍ਸ਼ਨ ਕੁਮਾਰ, ਰਾਜਪਾਲ ਜੈਨ, ਰਾਜ ਵਰਮਾ, ਟੋਨੀ ਵਰਮਾ, ਜਗਦੇਵ ਸਿੰਘ ਦਿਉਲ, ਕੁਲਵੰਤ ਸਿੰਘ ਭੱਟੀ, ਗੌਰਵ ਗੁਪਤਾ, ਸੌਰਵ ਗਰਗ, ਦਰਸ਼ਨ ਸਿੰਘ ਗਿੱਲ, ਕਪਿਲ ਪ੍ਰਜਾਪਤੀ, ਸ਼ੰਮੀ ਮਹਿਤਾ, ਪੁਲਕਿਤ ਲੂੰਬਾ, ਰਵੀ ਕੁਮਾਰ, ਰਾਜਨ ਅਰੋੜਾ ਰਵੀ, ਪ੍ਰਦੀਪ ਖੰਨਾ, ਪ੍ਰਦੀਪ ਸ਼ਰਮਾ, ਸੁਰੇਸ਼ ਗਰਗ, ਰਾਜਵੀਰ ਸਿੰਘ ਵਿਰਦੀ, ਜਸਵੀਰ ਸਿੰਘ ਜੱਸੋਵਾਲ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਭਰਤ ਕੁਮਾਰ, ਸੁਖਵਿੰਦਰ ਸਿੰਘ, ਧਰਮਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੁਢੇਲ/ਬੋਪਾਰਾਏ ਕਲਾਂ ਚੌਕ ਨੇੜੇ ਕਾਰ-ਐਕਟਿਵਾ ਟੱਕਰ 'ਚ 2 ਜ਼ਖ਼ਮੀ ਅਗਲੀ ਖ਼ਬਰ ਪੀ.ਏ.ਡੀ.ਬੀ ਬੈਂਕ ਜਲਾਲਾਬਾਦ ਦੇ ਮਨਦੀਪ ਬਰਾੜ ਬਣੇ ਚੇਅਰਮੈਨ ਅਤੇ ਸਤਪਾਲ ਸਿੰਘ ਬਣੇ ਮੀਤ ਚੇਅਰਮੈਨ
Ad Position 24