08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬੁਢੇਲ/ਬੋਪਾਰਾਏ ਕਲਾਂ ਚੌਕ ਨੇੜੇ ਕਾਰ-ਐਕਟਿਵਾ ਟੱਕਰ 'ਚ 2 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 02-06-2026
ਮੁੱਲਾਂਪੁਰ-ਦਾਖਾ/ਗੁਰੂਸਰ ਸਧਾਰ, 1 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਸੁਧਾਰ ਰਾਜਮਾਰਗ 'ਤੇ ਪਿੰਡ ਬੋਪਾਰਾਏ ਕਲਾਂ/ਬੁਢੇਲ ਨਜ਼ਦੀਕ ਅੱਜ ਸਵੇਰ ਮੁੱਲਾਂਪੁਰ ਸਾਈਡ ਤੋਂ ਜਾ ਰਹੀ ਬਰੀਜਾ ਕਾਰ ਦੀ ਐਕਟਿਵਾ ਸਕੂਟਰੀ ਨਾਲ ਟੱਕਰ ਹੋ ਗਈ | ਅਚਾਨਕ ਵਾਪਰੇ ਇਸ ਸੜਕੀ ਹਾਦਸੇ ਦੌਰਾਨ ਜਿੱਥੇ ਐਕਟਿਵਾ ਸਕੂਟਰ ਸਵਾਰ ਗੰਭੀਰ ਰੂਪ ਜ਼ਖ਼ਮੀ ਹੋ ਗਿਆ, ਉੱਥੇ ਇਸ ਹਾਦਸੇ ਨੂੰ ਰੋਕਣ ਲਈ ਕਾਰ ਚਾਲਕ ਵਲੋਂ ਤੇਜ਼ ਬ੍ਰੇਕ ਨਾਲ ਸੜਕ ਕਿਨਾਰੇ ਘੁੰਮਦਿਆਂ ਕਾਰ ਇਕ ਦਰੱਖ਼ਤ ਨਾਲ ਜਾ ਟਕਰਾਈ | ਕਾਰ ਦਰੱਖ਼ਤ ਵਿਚ ਲੱਗਣ ਕਰਕੇ ਜਿੱਥੇ ਗੱਡੀ ਕਾਫ਼ੀ ਨੁਕਸਾਨੀ ਗਈ, ਉੱਥੇ ਕਾਰ ਸਵਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਗੱਡੀ ਵਿਚ ਬੈਠੀ ਇਕ ਲੜਕੀ ਨੂੰ ਮਾਮੂਲੀ ਸੱਟ ਲੱਗੀ | ਘਰਾਂ ਦੀ ਆਬਾਦੀ ਦੇ ਨੇੜੇ ਹੋਏ ਸੜਕੀ ਹਾਦਸੇ ਸਮੇਂ ਨੇੜਲੇ ਕੁਝ ਲੋਕਾਂ ਬੜੀ ਮੁਸ਼ਕਿਲ ਨਾਲ ਜਿੱਥੇ ਕਾਰ 'ਚ ਫਸੇ ਕਾਰ ਚਾਲਕ ਨੂੰ ਬਾਹਰ ਕੱਢਿਆ, ਉਥੇ ਸਕੂਟਰੀ ਚਾਲਕ ਬਜ਼ੁਰਗ ਨੂੰ ਸੰਭਾਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ | ਸੜਕ ਹਾਦਸੇ ਦੀ ਇਤਲਾਹ ਜਦ ਸੁਧਾਰ ਪੁੁਲਿਸ ਨੂੰ ਲੱਗੀ ਤਾਂ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਪੁਲਿਸ ਵਿੰਗ ਦੇ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਮਨਸੂਰਾਂ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਅੰਬੇਡਕਰ ਭਵਨ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਭਾਜਪਾ ਦੀ ਜ਼ਿਲ੍ਹਾ ਜਗਰਾਉਂ ਦੀ ਮੀਟਿੰਗ 'ਚ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕੀਤੀ ਸ਼ਮੂਲੀਅਤ
Ad Position 24