09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮਾਣੂੰਕੇ ਦੇ ਜੰਮਪਲ ਨੌਜਵਾਨ ਢਾਡੀ ਜਸਪ੍ਰੀਤ ਸਿੰਘ ਸੰਧੂ ਦਾ ਜਥੇ ਸਮੇਤ ਕੈਨੇਡਾ 'ਚ ਦੂਜੀ ਵਾਰ ਸੋਨ ਤਗਮੇ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 02-06-2026
ਹਠੂਰ, 1 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਜੰਮਪਲ ਨੌਜਵਾਨ ਢਾਡੀ ਭਾਈ ਜਸਪ੍ਰੀਤ ਸਿੰਘ ਸੰਧੂ ਮਾਣੂੰਕੇ ਦਾ ਉਸ ਦੇ ਜਥੇ ਸਮੇਤ ਕੈਨੇਡਾ ਦੀ ਧਰਤੀ 'ਤੇ ਦੂਜੀ ਵਾਰ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ ਹੈ | ਇਸ ਸੰਬੰਧੀ ਸਨਮਾਨਿਤ ਢਾਡੀ ਜਸਪ੍ਰੀਤ ਸਿੰਘ ਸੰਧੂ ਮਾਣੂੰਕੇ ਵਿਸ਼ੇਸ਼ ਤੌਰ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਜਥੇ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੀ ਧਰਤੀ 'ਤੇ ਰਹਿ ਕੇ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਸਿੱਖੀ ਪ੍ਰਚਾਰ ਹਿੱਤ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਇੱਥੋਂ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਹੁਣ ਉਸ ਨੂੰ ਅਤੇ ਉਸ ਦੇ ਪੂਰੇ ਜਥੇ ਭਾਈ ਜਸਪ੍ਰੀਤ ਸਿੰਘ ਸੰਧੂ ਮਾਣੂੰਕੇ (ਖੁਦ), ਢਾਡੀ ਮਹਿਤਾਬ ਸਿੰਘ ਨਿਹਾਲੂਵਾਲ, ਸਾਰੰਗੀਵਾਦਕ ਉਸਤਾਦ ਰਾਜੀਵਨ ਸਿੰਘ ਬੀਹਲਾ ਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਐਡਮਿੰਟਨ (ਕੈਨੇਡਾ) ਵਿਖੇ ਸੋਨ ਤਗਮੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਹੈ | ਇਸ ਤੋਂ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਸੀ | ਭਾਈ ਜਸਪ੍ਰੀਤ ਸਿੰਘ ਸੰਧੂ ਮਾਣੂੰਕੇ ਨੇ ਇਸ ਸਨਮਾਨ ਲਈ ਭਾਈ ਤਲਵਿੰਦਰ ਸਿੰਘ ਪਨੇਸਰ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸਤਾਦ ਗਿਆਨੀ ਸਰੂਪ ਸਿੰਘ ਕਡਿਆਣਾ, ਗਿਆਨੀ ਜਸਵੀਰ ਸਿੰਘ ਜੀ ਮਾਣੂੰਕੇ ਅਤੇ ਢਾਡੀ ਇੰਦਰਜੀਤ ਸਿੰਘ ਲੱਖਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਕਤ ਦੂਜੀ ਵਾਰ ਮਿਲੇ ਸੋਨ ਤਗਮੇ ਦੇ ਸਨਮਾਨ ਲਈ ਪਿੰਡ ਮਾਣੂੰਕੇ 'ਚ ਖੁਸ਼ੀ ਦੀ ਲਹਿਰ ਹੈ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੇ ਸੂਬਾ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ 'ਤੇ ਮੋਹਰ ਲਗਾਈ ਹੈ-ਪ੍ਰਧਾਨ ਸਵੱਦੀ/ਤੂਰ ਸਵੱੱਦੀ/ਸਾਬਕਾ... ਅਗਲੀ ਖ਼ਬਰ ਸਪੋਰਟਸ ਕਲੱਬ ਬੱਦੋਵਾਲ (ਲੁਧਿ:) ਵਲੋਂ ਕਬੱਡੀ ਟੂਰਨਾਮੈਂਟ 13 ਨੂੰ
Ad Position 24