09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਲੋਕਾਂ ਨੇ ਸੂਬਾ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ 'ਤੇ ਮੋਹਰ ਲਗਾਈ ਹੈ-ਪ੍ਰਧਾਨ ਸਵੱਦੀ/ਤੂਰ ਸਵੱੱਦੀ/ਸਾਬਕਾ ਸਰਪੰਚ ਮਾਜਰੀ/ਮਾ: ਵਲੈਤੀਆ

Ad Position 21
No active advertisement
ਅਜੀਤ ਡੈਸਕ 02-06-2026
ਚੌਂਕੀਮਾਨ, 1 ਜੂਨ (ਤੇਜਿੰਦਰ ਸਿੰਘ ਚੱਢਾ)-ਸਥਾਨਕ ਸਰਕਾਰਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਤੇ ਲੋਕਾਂ ਨੇ ਸੂਬਾ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ 'ਤੇ ਮੋਹਰ ਲਗਾਈ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਤਵਿੰਦਰ ਸਿੰਘ ਕੋਨੀ ਸਵੱਦੀ, ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ, ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ ਤੇ ਪੰਚ ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ ਸਵੱਦੀ ਨੇ ਕੀਤਾ ਤੇ ਕਿਹਾ ਸੂਬੇ ਸਰਕਾਰ ਨੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਹਨ ਤੇ ਨਾਲ ਹੀ ਸੂਬੇ ਵਿਚੋਂ ਰਿਸ਼ਵਤਖੋਰੀ, ਭਿ੍ਸ਼ਟਾਚਾਰ, ਰੇਤ ਮਾਫੀਆ ਸਮੇਤ ਚਿੱਟੇ ਵਰਗੇ ਕੋਹੜ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਪੁੱਟੇ ਹਨ ਜੋ ਕਾਰਗਰ ਸਾਬਿਤ ਹੋਏ ਹਨ ਤੇ ਲੋਕ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰ ਰਹੇ ਹਨ ਤੇ ਸਰਕਾਰ ਨੇ ਜੋ ਕੰਮ ਸਾਢੇ 4 ਸਾਲ ਵਿਚ ਕੀਤੇ ਹਨ ਉਹ ਪਿਛਲੇ 70 ਸਾਲਾਂ ਵਿਚ ਨਹੀਂ ਹੋਏ ਤੇ ਲੋਕ ਆਪ ਮੁਹਾਰੇ ਹੀ 2027 ਵਿਚ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਸੂਬੇ ਦੀ ਵਾਂਗਡੋਰ ਸੌਂਪਣ ਲਈ ਤਿਆਰ ਬੈਠੇ ਹਨ |
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਏਅਰਪੋਰਟ 'ਤੇ ਤੂਫ਼ਾਨ ਤੇ ਮੀਂਹ ਨਾਲ ਛੱਤ ਨੂੰ ਹਲਕਾ ਫੁਲਕਾ ਨੁਕਸਾਨ ਅਗਲੀ ਖ਼ਬਰ ਮਾਣੂੰਕੇ ਦੇ ਜੰਮਪਲ ਨੌਜਵਾਨ ਢਾਡੀ ਜਸਪ੍ਰੀਤ ਸਿੰਘ ਸੰਧੂ ਦਾ ਜਥੇ ਸਮੇਤ ਕੈਨੇਡਾ 'ਚ ਦੂਜੀ ਵਾਰ ਸੋਨ ਤਗਮੇ ਨਾਲ ਸਨਮਾਨ
Ad Position 24