ਮੁੱਲਾਂਪੁਰ-ਦਾਖਾ, 1 ਜੂਨ (ਨਿਰਮਲ ਸਿੰਘ ਧਾਲੀਵਾਲ)-ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਫਾਊਾਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਮਹਿਲਾ ਵਿੰਗ ਪੰਜਾਬ ਪ੍ਰਧਾਨ ਕਰਮਜੀਤ ਕੌਰ ਛੰਦੜਾ, ਜਗਜੀਵਨ ਸਿੰਘ ਗਰੀਬ, ਅੰਮਿ੍ਤਪਾਲ ਸਿੰਘ ਸ਼ੰਕਰ ਹੋਰਾਂ ਸ਼ਮੂਲੀਅਤ ਕੀਤੀ | ਇਸ ਮੀਟਿੰਗ ਸਮੇਂ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਭਵਨ ਰਕਬਾ ਵਿਖੇ ਫਾਊਾਡੇਸ਼ਨ ਵਲੋਂ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 9 ਜੂਨ ਨੂੰ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ | ਧਾਰਮਿਕ ਸਮਾਗਮ ਦੇ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | ਮੀਟਿੰਗ ਉਪਰੰਤ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਗਰੀਬ ਵਲੋਂ ਧਾਰਮਿਕ, ਸਮਾਜਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਫਾਊਾਡੇਸ਼ਨ ਨੂੰ ਸਹਿਯੋਗ ਕਰਨ ਵਾਲੇ ਵਿਅਕਤੀ ਵਿਸ਼ੇਸ਼ ਦਾ ਸਨਮਾਨ ਕੀਤਾ ਗਿਆ | ਭਵਨ ਰਕਬਾ ਵਿਖੇ ਸਮਾਰੋਹ ਦੌਰਾਨ ਬਾਵਾ ਵਲੋਂ ਤਰਨਜੀਤ ਸਿੰਘ ਦਾਖਾ ਨੂੰ ਪੱਛਮੀ ਬੰਗਾਲ 'ਚ ਫਊਾਡੇਸ਼ਨ ਦਾ ਜਨ: ਸਕੱਤਰ ਅਤੇ ਸਰਗਰਮ ਮਹਿਲਾ ਸੋਨੀਆ ਅਰੋੜਾ ਨੂੰ ਲੁਧਿਆਣਾ ਸ਼ਹਿਰੀ ਪ੍ਰਧਾਨ ਲਗਾਉਣ ਦੇ ਨਾਲ ਗੁਰਬਖਸ਼ ਸਿੰਘ ਬਾਠ ਨੂੰ ਫਾਊਾਡੇਸ਼ਨ ਦਾ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ | ਇਸ ਸਮੇਂ ਸਰਪੰਚ ਪੱਪੀ ਪੰਡੋਰੀ, ਸੁਖਪਾਲ ਸਿੰਘ ਗਿੱਲ ਐਡਵੋਕੇਟ, ਗੁਰਚਰਨ ਸਿੰਘ ਰਿਟਾ: ਡੀ.ਐੱਸ.ਪੀ., ਗੁਰਦਿਆਲ ਸਿੰਘ ਪ੍ਰਧਾਨ ਰਾਜਗੁਰੂ ਵੈੱਲਫੇਅਰ ਸੋਸਾਇਟੀ, ਮਨੋਹਰ ਸੁਆਮੀ, ਦਾਰਾ ਦਾਸ ਬਾਵਾ, ਸੰਤੋਸ਼ ਰਾਣੀ, ਪਰਾਗ ਅਰੋੜਾ, ਗੁਰਪ੍ਰੀਤ ਸਿੰਘ ਰਕਬਾ, ਗੁਰਦੀਪ ਸਿੰਘ ਕੈਂਥ, ਰਵਿੰਦਰ ਸਿੰਘ, ਓਮ ਪ੍ਰਕਾਸ਼ ਸੁਆਮੀ, ਹਨੁਮਾਨ ਸੁਆਮੀ, ਵਿਕਾਸ ਸਵਾਮੀ ਅਤੇ ਬਸੰਤ ਸਿੰਘ, ਹੋਰ ਮੌਜੂਦ ਸਨ |