ਜਗਰਾਉਂ, 1 ਜੂਨ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਪਿ੍ੰਸੀਪਲ ਰਾਜਪਾਲ ਕੌਰ ਦੀ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਲੁਧਿਆਣਾ ਸਪੋਰਟਸ ਕਰਾਟੇ-ਡੋ ਐਸੋਸੀਏਸ਼ਨ ਵਲੋਂ ਜੀ.ਐੱਚ.ਜੀ ਅਕੈਡਮੀ ਵਿਖੇ ਕਰਵਾਈ ਗਈ ਲੁਧਿਆਣਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਨੰਨੇ੍ਹ ਕਰਾਟੇ ਖਿਡਾਰੀਆਂ ਨੇ ਵੱਖ-ਵੱਖ ਉਮਰ ਅਤੇ ਵਜ਼ਨ ਵਰਗਾਂ ਵਿਚ ਭਾਗ ਲੈਂਦੇ ਹੋਏ ਆਪਣੀ ਬੇਮਿਸਾਲ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜੇਤੂ ਵਿਦਿਆਰਥੀਆਂ ਵਿਚ ਰੀਆ ਨੇ 14-15 ਸਾਲ ਲੜਕੀਆਂ (54 ਕਿਲੋਗ੍ਰਾਮ) ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਗੁਰਨੂਰ ਸਿੰਘ ਨੇ 14-15 ਸਾਲ ਲੜਕਿਆਂ (45 ਕਿਲੋਗ੍ਰਾਮ) ਵਰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ | ਜੂਨੀਅਰ ਵਰਗਾਂ ਵਿਚ ਯਾਸ਼ਿਕਾ ਨੇ 13 ਸਾਲ ਲੜਕੀਆਂ (45 ਕਿਲੋਗ੍ਰਾਮ) ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ | ਨਵਜੋਤ ਸਿੰਘ ਨੇ 13 ਸਾਲ ਲੜਕਿਆਂ (40 ਕਿਲੋਗ੍ਰਾਮ) ਵਰਗ ਵਿਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਅਤੇ ਗੁਰਸ਼ਾਨ ਧਾਲੀਵਾਲ ਨੇ ਵੀ 13 ਸਾਲ ਲੜਕਿਆਂ (45 ਕਿਲੋਗ੍ਰਾਮ) ਵਰਗ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ | ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਮੈਡਮ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਸਾਰੇ ਤਗਮਾ ਜੇਤੂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ |