ਰਾਏਕੋਟ, 1 ਜੂਨ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰੂਪਾਪੱਤੀ ਵਿਖੇ ਸਿੱਖਿਆ ਦੇ ਮਹਾਂ ਜਸ਼ਨ ਤਹਿਤ 'ਮੈਗਾ ਪੀ.ਟੀ.ਐੱਮ' ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਿਨ ਕਰਵਾਇਆ ਗਿਆ | ਜਿਸ ਵਿਚ ਸਰਪੰਚ ਦਵਿੰਦਰ ਸਿੰਘ ਕਹਿਲ, ਕੌਂਸਲਰ ਅਮਨਜੋਤ ਕੌਰ ਕਹਿਲ ਅਤੇ ਐੱਸ.ਐੱਮ.ਸੀ ਕਮੇਟੀ ਚੇਅਰਪਰਸਨ ਪ੍ਰੀਤਕਮਲ ਕੌਰ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਨੇ ਦੱਸਿਆ ਕਿ ਨੀਤੀ ਆਯੋਗ ਵਿਚ ਕੇਂਦਰ ਸਰਕਾਰ ਦੇ ਸਰਵੇਖਣ ਤਹਿਤ ਸਕੂਲ ਸਿੱਖਿਆ ਗੁਣਵੱਤਾ ਰਿਪੋਰਟ ਵਿਚ ਪੰਜਾਬ ਦੇ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਸਕੂਲ ਵਿਚ ਕੰਮ ਕਰਦੇ ਅਧਿਆਪਕ ਸਾਹਿਬਾਨਾਂ ਹੈੱਡ ਟੀਚਰ ਜਸਵੀਰ ਸਿੰਘ, ਮੈਡਮ ਸੁਖਜਿੰਦਰ ਕੌਰ, ਮੈਡਮ ਕੁਲਵੰਤ ਕੌਰ ਦੀ ਮਿਹਨਤ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਸਰਪੰਚ ਦਵਿੰਦਰ ਸਿੰਘ ਕਹਿਲ ਤੇ ਐੱਸ.ਐੱਮ.ਸੀ ਕਮੇਟੀ ਵਲੋਂ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਵਲੋਂ ਸਿੱਖਿਆ ਕ੍ਰਾਂਤੀ ਦੇ ਮਹਾਂ ਜਸ਼ਨ 'ਤੇ ਬੱਚਿਆਂ ਦੇ ਮਾਪਿਆਂ ਨਾਲ ਚਰਚਾ ਕੀਤੀ ਅਤੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੇ ਹੋਰ ਜਾਣਕਾਰੀ ਸਬੰਧੀ ਪੱਤਰ ਵੰਡੇ ਗਏ | ਇਸ ਮੌਕੇ ਸ਼ਮਸ਼ੇਰ ਸਿੰਘ, ਰਮਨਦੀਪ ਕੌਰ, ਸਿਮਰਜੀਤ ਕੌਰ, ਅੰਗਰੇਜ਼ ਸਿੰਘ ਕੁਲਾਰ, ਬਲਵਿੰਦਰ ਕੌਰ, ਕਮਲਜੀਤ ਕੌਰ, ਅਨੀਤਾ, ਬਬੀਤਾ, ਰੂਮਾ ਦੇਵੀ, ਕਰਨੈਲ ਕੌਰ, ਗੁਰਜੰਟ ਸਿੰਘ, ਕਰਮਜੀਤ ਕੌਰ, ਮੈਂਬਰ ਪਿਆਰਾ ਸਿੰਘ, ਬਲਜੀਤ ਕੌਰ, ਨੰਬਰਦਾਰ ਗੁਰਮੀਤ ਕੌਰ ਆਦਿ ਹਾਜ਼ਰ ਸਨ |