08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਹੁਜਰਾ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡਾਂ ਦੇ ਲੋਕ ਏ.ਡੀ.ਸੀ. ਲੁਧਿਆਣਾ ਨੂੰ ਮਿਲੇ

Ad Position 21
No active advertisement
ਅਜੀਤ ਡੈਸਕ 03-06-2026
ਸਿੱਧਵਾਂ ਬੇਟ, 2 ਜੂਨ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਲਾਗਲੇ ਕਈ ਪਿੰਡਾਂ ਨਾਲ ਸੰਬੰਧਿਤ ਹਰਪਾਲ ਸਿੰਘ ਅਤੇ ਕਈ ਹੋਰ ਲੋਕਾਂ ਨੇ ਇਕ ਵਫ਼ਦ ਦੇ ਰੂਪ 'ਚ ਏ.ਡੀ.ਸੀ. ਲੁਧਿਆਣਾ ਨੂੰ ਮੰਗ ਕੀਤੀ ਹੈ ਕਿ ਜਲੰਧਰ-ਜਗਰਾਉਂ ਮਾਰਗ 'ਤੇ ਸਥਿਤ ਦਰਿਆ ਸਤਲੁਜ 'ਤੇ ਪੁਲ ਦੇ ਚੜ੍ਹਦੇ ਵਾਲੇ ਪਾਸੇ ਪੈਂਦੇ ਪਿੰਡ ਹੁਜਰਾ ਦੀ ਇਕ ਖੱਡ ਵਿਚ ਇਕ ਠੇਕੇਦਾਰ ਵਲੋਂ ਚਲਾਈ ਜਾ ਰਹੀ ਖੱਡ ਬਰਸਾਤੀ ਮੌਸਮ ਵਿਚ ਬੰਨ੍ਹਾਂ ਦਾ ਭਾਰੀ ਨੁਕਸਾਨ ਕਰ ਸਕਦੀ ਹੈ | ਜਿੱਥੇ ਇਸ ਖੱਡ 'ਚੋਂ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਵਾਹਨਾਂ 'ਚ ਰੇਤ ਤਾਂ ਕਰੀਬ 65 ਟਨ ਤੱਕ ਲੋਡ ਕੀਤੀ ਜਾ ਰਹੀ ਹੈ ਪਰ ਪਰਚੀਆਂ ਸਿਰਫ਼ 25 ਤੋਂ 30 ਟਨ ਤੱਕ ਹੀ ਕੱਟੀਆਂ ਜਾ ਰਹੀਆਂ ਹਨ | ਜਿਸ ਨਾਲ ਸਰਕਾਰ ਨੂੰ ਵੀ ਰੋਜ਼ਾਨਾ ਲੱਖਾਂ ਦਾ ਚੂਨਾ ਲੱਗ ਰਿਹਾ ਹੈ | ਉਨ੍ਹਾਂ ਆਖਿਆ ਕਿ ਜੇਕਰ ਇਸ ਰੇਤ ਮਾਫੀਏ 'ਤੇ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੜ੍ਹਾਂ ਦੀ ਸਥਿਤੀ ਵਿਚ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਮਾਈਨਿੰਗ ਵਾਲੀ ਜਗ੍ਹਾ 'ਤੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਤਾਂ ਜੋ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਸਕੇ | ਇਸ ਦੌਰਾਨ ਸ਼ਿਕਾਇਤਕਰਤਾ ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਅਧਿਕਾਰੀਆਂ ਨੇ ਪੂਰਾ ਇਨਸਾਫ਼ ਦੇਣ ਦਾ ਵਾਅਦਾ ਕਰਕੇ ਰੇਤ ਮਾਫੀਏ ਦੇ ਲੋਕਾਂ ਖ਼ਿਲਾਫ਼ ਜਲਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੂੰਦੜੀ ਤੋਂ 3 ਟਰੱਕ ਕਣਕ ਦੇ ਰਵਾਨਾ
Ad Position 24