08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਸਵੱਦੀ ਕਲਾਂ ਵਿਖੇ ਡਾ. ਗਿੱਲ ਨੇ ਨੌਜਵਾਨਾਂ ਨੂੰ ਕਿ੍ਕਟ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 03-06-2026
ਚੌਂਕੀਮਾਨ, 2 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ 'ਆਪ' ਦੇ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਕੋਨੀ ਸਵੱਦੀ ਦੇ ਗ੍ਰਹਿ ਵਿਖੇ ਪਨਗਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸਰਪੰਚ ਜਗਦੀਪ ਸਿੰਘ ਖ਼ਾਲਸਾ ਸਵੱਦੀ, ਪੰਚ ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ, ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ, ਯੂਥ ਆਗੂ ਕਰਨਦੀਪ ਸਿੰਘ ਤੂਰ ਤੇ ਨੰਬਰਦਾਰ ਬਲਜੀਤ ਸਿੰਘ ਸਵੱਦੀ ਦੀ ਹਾਜ਼ਰੀ ਵਿਚ ਨੌਜਵਾਨਾਂ ਨੂੰ ਕਿ੍ਕਟ ਕਿੱਟਾਂ ਵੰਡੀਆਂ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਮਨਿੰਦਰ ਸਿੰਘ ਗਿੱਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮੋਬਾਈਲਾਂ ਨੂੰ ਛੱਡ ਕੇ ਖੇਡ ਗਰਾਊਾਡਾਂ ਵਿਚ ਆ ਕੇ ਖੇਡਾਂ ਖੇਡਣ ਕਿਉਂਕਿ ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ ਜਿੱਥੇ ਅਸੀਂ ਖੇਡਾਂ ਖੇਡ ਕੇ ਸਰੀਰਿਕ ਤੌਰ 'ਤੇ ਤੰਦਰੁਸਤ ਰਹਿੰਦੇ ਹਾਂ ਉੱਥੇ ਹੀ ਦਿਮਾਗ ਤੋਂ ਤਰੋਤਾਜ਼ਾ ਰਹਿੰਦਾ ਤੇ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ | ਇਸ ਮੌਕੇ ਸਰਪੰਚ ਜਗਦੀਪ ਸਿੰਘ ਖ਼ਾਲਸਾ ਸਵੱਦੀ, ਪ੍ਰਧਾਨ ਸਤਵਿੰਦਰ ਸਿੰਘ ਕੋਨੀ ਸਵੱਦੀ, ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੇ ਚੇਅਰਮੈਨ ਡਾ.ਤੇਜਪਾਲ ਸਿੰਘ ਗਿੱਲ ਦਾ ਸਮੁੱਚੇ ਨਗਰ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸੁਖਵੀਰ ਸਿੰਘ ਫੌਜੀ, ਬਲਵੰਤ ਸਿੰਘ ਫੌਜ਼ੀ, ਮਹਿੰਦਰ ਸਿੰਘ ਤੂਰ, ਨਿਰਮਲ ਸਿੰਘ, ਜਪਿੰਦਰਦੀਪ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ,ਬਬਨਦੀਪ ਸਿੰਘ, ਅਰਸ਼ ਤੂਰ, ਹੈਰੀ ਤੂਰ, ਕਮਲ ਸਿੰਘ ਗੀਤਾ ਤੂਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਪ੍ਰਦੀਪ ਕੌਰ ਦੀ ਜਿੱਤ 'ਤੇ ਦਾਣਾ ਮੰਡੀ ਰਾਏਕੋਟ ਵਿਖੇ ਲੱਡੂ ਵੰਡੇ ਅਗਲੀ ਖ਼ਬਰ ਪਿੰਡ ਜਲਾਲਦੀਵਾਲ ਵਿਖੇ ਸਵ: ਰਵਿੰਦਰ ਸਿੰਘ ਪੁੰਨੂੰ ਦੀ ਯਾਦ ਨੂੰ ਸਮਰਪਿਤ 5 ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਧੂਮ-ਧੜੱਕੇ...
Ad Position 24