08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਾਵਰਕਾਮ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ-ਐਕਸੀਅਨ ਚੋਪੜਾ/ਐੱਸ.ਡੀ.ਓ ਪੰਧੇਰ

Ad Position 21
No active advertisement
ਅਜੀਤ ਡੈਸਕ 03-06-2026
ਹੰਬੜਾਂ, 2 ਜੂਨ (ਮੇਜਰ ਹੰਬੜਾਂ)-ਪਾਵਰਕਾਮ ਦਫ਼ਤਰ ਅੱਡਾ ਦਾਖਾ ਦੇ ਐਕਸੀਅਨ ਸ੍ਰੀ ਰਵੀ ਕੁਮਾਰ ਚੋਪੜਾ ਅਤੇ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ ਅਮਨਦੀਪ ਸਿੰਘ ਪੰਧੇਰ ਨੇ ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਨੂੰ ਯਕੀਨੀ ਬਣਾਏ ਜਾਣ ਲਈ ਵਿਸ਼ਵਾਸ ਦਵਾਇਆ ਤੇ ਕਿਹਾ ਕਿ ਕਿਸਾਨ ਭਰਾ ਕੋਈ ਬਿਜਲੀ ਨੁਕਸ ਪੈਣ 'ਤੇ ਮਹਿਕਮੇ ਨੂੰ ਸਹਿਯੋਗ ਕਰਨ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪਾਵਰਕਾਮ ਮਹਿਕਮਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਨਚਬੱਧ ਹੈ | ਐਕਸੀਅਨ ਸ੍ਰੀ ਚੋਪੜਾ ਨੇ ਐੱਸ.ਡੀ.ਓ ਅਤੇ ਜੀ.ਈ ਸਮੇਤ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਕਿਸਾਨਾਂ ਨਾਲ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆਂ ਸਹਿਯੋਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਤੇ ਕਿਹਾ ਕਿ ਕੋਈ ਵੀ ਕਰਮਚਾਰੀ ਅਣ-ਗਹਿਲੀ ਨਾ ਵਰਤੇ ਤੇ ਆਪਣੇ ਫੀਡਰਾਂ ਦੀ ਬਿਜਲੀ ਸਪਲਾਈ ਚੱਲਣ ਨੂੰ ਯਕੀਨੀ ਬਣਾਉਣ | ਐਕਸੀਅਨ ਚੋਪੜਾ ਨੇ ਬਿਜਲੀ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਲੱਗਦਾ ਹੈ ਕਿ ਟ੍ਰਾਂਸਫਾਰਮਰ ਜਾਂ ਬਿਜਲੀ ਤਰ੍ਹਾਂ 'ਚ ਸਪਾਰਕ ਹੋ ਰਹੀ ਹੈ ਤਾਂ ਉਹ ਤੁਰੰਤ ਬਿਜਲੀ ਸਪਲਾਈ ਨੂੰ ਬੰਦ ਕਰਨ 'ਤੇ ਨੁਕਸ ਨੂੰ ਦੂਰ ਕਰਨ ਕਿਉਂਕਿ ਸਉਣੀ ਸੀਜਨ ਹੋਣ ਕਰਕੇ ਬਿਜਲੀ ਸਪਲਾਈ ਨੂੰ ਚਲਾਉਣਾ ਮਹਿਕਮੇ ਦੀ ਜਿੰਮੇਵਾਰੀ ਬਣਦੀ ਹੈ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਕੋਈ ਦਿੱਕਤ ਪੇਸ਼ ਨਾ ਆ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਚੰਨੀ ਤਲਵੰਡੀ ਦੀ 37ਵੀਂ ਬਰਸੀ 'ਤੇ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬੀਬੀ ਕੁਲਵੰਤ ਕੌਰ ਜਲਾਲਦੀਵਾਲ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ 'ਚ ਨਵੇਂ ਸ਼ੈੱਡ ਦੀ ਉਸਾਰੀ ਕਰਵਾਈ
Ad Position 24