19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜੀ.ਟੀ.ਬੀ.-ਆਈ.ਐੱਮ.ਟੀ. ਦਾਖਾ ਵਿਖੇ ਬੂਟੇ ਲਗਾ ਕੇ ਮਨਾਇਆ ਕੌਮਾਂਤਰੀ ਵਾਤਾਵਰਨ ਦਿਵਸ <br/>

Ad Position 21
No active advertisement
ਅਜੀਤ ਡੈਸਕ 06-06-2026
ਮੁੱਲਾਂਪੁਰ-ਦਾਖਾ, 5 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ ਵਿਖੇ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਪ੍ਰੋਫੈਸਰਾਂ, ਵਿਦਿਆਰਥੀਆਂ ਵਲੋਂ ਰਲ ਕੇ ਕਾਲਜ ਕੈਂਪਸ ਅੰਦਰ ਹਰਿਆਵਲ ਤਹਿਤ ਬੂਟੇ ਲਗਾਉਣ ਦੀ ਆਰੰਭਤਾ ਸਮੇਂ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਉਚੇਚਾ ਤੌਰ 'ਤੇ ਪਹੁੰਚੇ | ਇਸ ਮੌਕੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਕਿਹਾ ਕਿ ਮਨੁੱਖ ਵਲੋਂ ਆਪਣੇ ਆਲੇ-ਦੁਆਲੇ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਵਿਖਾਈ ਜਾ ਰਹੀ ਬੇਰੁਖੀ ਨਾਲ ਇਸ ਦੇ ਮਾਰੂ ਪ੍ਰਭਾਵ ਹਰ ਪਾਸੇ ਨਜ਼ਰ ਆ ਰਹੇ ਹਨ, ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਵਿਚ ਹਰ ਵਿਅਕਤੀ ਆਪਣਾ ਬਣਦਾ ਯੋਗਦਾਨ ਪਾਵੇ | ਪ੍ਰਧਾਨ ਸੇਖੋਂ ਨੇ ਕਿਹਾ ਕਿ ਅੱਜ ਜਿੱਥੇ ਨਵੇਂ ਬੂਟੇ ਲਗਾਉਣ ਦੀ ਲੋੜ ਹੈ, ਉਥੇ ਪਹਿਲਾਂ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲਈ ਵਿਸ਼ੇਸ਼ ਅਭਿਆਨ ਚਲਾਉਣ ਦੀ ਵੀ ਲੋੜ ਹੈ | ਉਨ੍ਹਾਂ ਕਿਹਾ ਕਿ ਦੂਸ਼ਿਤ ਵਾਤਾਵਰਨ ਚਿੰਤਾ ਦਾ ਵਿਸ਼ਾ ਹੈ, ਇਸ ਦੀ ਸ਼ੁੱਧਤਾ ਲਈ ਸਾਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ, ਜੇਕਰ ਵਾਤਾਵਰਨ ਸ਼ੁੱਧ ਹੋਵੇਗਾ ਤਦ ਹੀ ਬਿਮਾਰੀਆਂ ਤੋਂ ਰਹਿਤ ਸਮਾਜ ਬਣ ਸਕੇਗਾ | ਕੈਂਪਸ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਨੇ ਕਿਹਾ ਕਿ ਅੱਜ ਜਿੱਥੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਡਿੱਗ ਰਹੀ ਹੈ, ਉੱਥੇ ਦੂਸ਼ਿਤ ਪਾਣੀ ਹੇਠ ਰਕਬਾ ਵਧ ਰਿਹਾ, ਇਸ ਨੂੰ ਬਚਾਉਣ ਲਈ ਦਰੱਖ਼ਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜਲ ਸੋਮੇ ਅਤੇ ਜਲ-ਤਲ ਨੂੰ ਸਥਿਰਤਾ ਦੇਣ ਲਈ ਦਰੱਖ਼ਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ, ਅਜਿਹਾ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਸੰਭਵ ਹੈ | ਇਸ ਸਮੇਂ ਪ੍ਰੋ: ਧਰਮਪਾਲ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਪਵਨਪ੍ਰੀਤ ਕੌਰ, ਪ੍ਰੋ: ਗਗਨਪ੍ਰੀਤ ਸਿੰਘ, ਪ੍ਰੋ: ਵੀਰਪਾਲ ਸਿੰਘ, ਕਲਰਕ ਗੁਰਜੋਤ ਸਿੰਘ, ਹੋਰ ਪ੍ਰੋਫੈਸਰ, ਵਿਦਿਆਰਥੀ, ਐੱਨ.ਐੱਸ.ਐੱਸ ਟੀਮ ਦੇ ਮੈਂਬਰ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਨਗਣਨਾ-2027 ਦੇ ਪਹਿਲੇ ਪੜਾਅ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮਹਿਲਾ ਅਕਾਲੀ ਆਗੂ ਸੁਖਮਿੰਦਰ ਕੌਰ ਗੁੱਜਰਵਾਲ ਇਸਤਰੀ ਅਕਾਲੀ ਦਲ ਦਾਖਾ ਦੇ ਪ੍ਰਧਾਨ ਬਣੇ
Ad Position 24