15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ 'ਚ ਕੌਮਾਂਤਰੀ ਵਾਤਾਵਰਨ ਦਿਵਸ ਬੂਟੇ ਲਗਾ ਕੇ ਮਨਾਇਆ <br/>

Ad Position 21
No active advertisement
ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਕਾਲਜ 'ਚ ਬੂਟੇ ਲਗਾਉਂਦੇ ਹੋਏ ਪਿ੍ੰਸੀਪਲ ਡਾ. ਮਮਤਾ ਕੋਛੜ ਤੇ ਹੋਰ ਅਧਿਆਪਕ | ਅਜੀਤ ਤਸਵੀਰ <br/> 06-06-2026
ਰਾਏਕੋਟ, 5 ਜੂਨ (ਸੁਸ਼ੀਲ)-ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਅੱਜ ਪਿ੍ੰਸੀਪਲ ਡਾਕਟਰ ਮਮਤਾ ਕੋਛੜ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਗਠਿਤ ਕੀਤੀ ਗਈ ਵਾਤਾਵਰਨ ਸੁਸਾਇਟੀ ਨੇ ਇਕ ਵਿਸੇਸ਼ ਮੁਹਿੰਮ ਤਹਿਤ ਕਾਲਜ ਦੇ ਅਹਾਤੇ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਜਿਸ ਦੀ ਸ਼ੁਰੂਆਤ ਪਿ੍ੰਸੀਪਲ ਡਾਕਟਰ ਮਮਤਾ ਕੋਛੜ ਵਲੋਂ ਪੌਦੇ ਲਗਾ ਕੇ ਕੀਤੀ ਗਈ | ਜਿਸ ਉਪਰੰਤ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਰਲ ਕੇ ਕਾਲਜ ਦੇ ਵਿਹੜੇ 'ਚ ਵੱਖ-ਵੱਖ ਤਰਾਂ ਦੇ ਪੌਦੇ ਲਗਾਏ ਗਏ | ਇਸ ਮੌਕੇ ਪਿ੍ੰਸੀਪਲ ਡਾਕਟਰ ਮਮਤਾ ਕੋਛੜ ਨੇ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਗਲੋਬਲ ਤਪਸ਼ ਕਾਰਨ ਪ੍ਰੇਸ਼ਾਨ ਹੈ ਕਿਉਂਕਿ ਜੰਗਲਾਂ ਹੇਠਲਾ ਰਕਬਾ ਕੰਕਰੀਟ ਦੀਆਂ ਬਸਤੀਆਂ ਵੱਸਣ ਕਾਰਨ ਘਟ ਰਿਹਾ ਹੈ, ਜੋ ਕਿ ਦੁਨੀਆਂ ਲਈ ਖਤਰੇ ਦੀ ਘੰਟੀ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਵੱਲ ਜੇਕਰ ਹੁਣੇ ਤੋਂ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਧਰਤੀ 'ਤੇ ਜੀਵਨ ਦੁਸ਼ਵਾਰ ਹੋ ਜਾਵੇਗਾ | ਇਸ ਲਈ ਸਾਨੂੰ ਸਭ ਨੂੰ ਰਲ ਕੇ ਪੰਜ-ਪੰਜ ਬੂਟੇ ਲਗਾਉਣ ਲਈ ਅਹਿਦ ਕਰਨਾ ਚਾਹੀਦਾ ਹੈ ਤਾਂ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕੀਤੀ ਜਾ ਸਕੇ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਨਾਲ-ਨਾਲ ਆਪਣੇ ਘਰ ਅਤੇ ਆਪਣੇ ਆਲੇ ਦੁਆਲੇ ਵੀ ਬੂਟੇ ਲਗਾਉਣ ਦਾ ਪ੍ਰਣ ਲਿਆ ਗਿਆ | ਇਸ ਮੌਕੇ ਕਾਲਜ ਦੇ ਹੋਰ ਕਈ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ | ਇਸ ਪ੍ਰੋ. ਹਰਵਿੰਦਰ ਸਿੰਘ, ਪ੍ਰੋ. ਅਨੀਤਾ ਦੇਵੀ, ਪ੍ਰੋ. ਨਿਤਿਸ਼ ਸਚਦੇਵਾ ਤੋਂ ਇਲਾਵਾ ਕਾਲਜ ਦੇ ਹੋਰ ਕਈ ਸਟਾਫ਼ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਜਾਗਰੂਕ ਸੈਮੀਨਾਰ <br/> ਅਗਲੀ ਖ਼ਬਰ ਵਲੀਪੁਰ ਕਲਾਂ ਦੀ ਪੰਚਾਇਤ ਨੇ ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ 'ਤੇ ਜਬਰੀ ਪੰਚਾਇਤੀ ਜ਼ਮੀਨ 'ਚੋਂ ਟਿੱਪਰ ਲੰਘਾਉਣ...
Ad Position 24