15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਜਾਗਰੂਕ ਸੈਮੀਨਾਰ <br/>

Ad Position 21
No active advertisement
ਹਲਕਾ ਰਾਏਕੋਟ ਪੱਧਰੀ ਨਸ਼ਿਆਂ ਖਿਲਾਫ਼ ਕਰਵਾਏ ਜਾਗਰੂਕ ਸੈਮੀਨਾਰ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ, ਨਾਲ ਖੜ੍ਹੇ ਪ੍ਰਸ਼ਾਸਨਿਕ ਅਧਿਕਾਰੀ ਤੇ ਪਾਰਟੀ ਵਰਕਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 06-06-2026
ਰਾਏਕੋਟ, 5 ਜੂਨ (ਬਲਵਿੰਦਰ ਸਿੰਘ ਲਿੱਤਰ)-ਨਸ਼ਾ ਮੁਕਤੀ ਮੋਰਚਾ ਰਾਏਕੋਟ ਵਲੋਂ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਤਹਿਤ ਰਾਏਕੋਟ ਵਿਖੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿੱਚ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਐੱਸ.ਡੀ.ਐੱਮ ਰਾਏਕੋਟ ਖੁਸ਼ਪ੍ਰੀਤ ਸਿੰਘ, ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਅਤੇ ਮਾਲਵਾ ਜ਼ੋਨ ਕੋਆਰਡੀਨੇਟਰ ਮਨਜੀਤ ਸਿੰਘ ਰਾਏਕੋਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਸ਼ਾ ਸਾਡੇ ਸੂਬੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣਾ ਆਰਥਿਕ ਨੁਕਸਾਨ ਤੇ ਕੀਮਤੀ ਜਾਨਾਂ ਨੂੰ ਗੁਆ ਰਹੀ ਹੈ | ਇਸ ਗੰਭੀਰ ਮੁੱਦੇ ਦੇ ਹੱਲ ਅਤੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦਾ ਆਗਾਜ਼ ਕਰਕੇ ਸੂਬੇ ਭਰ ਦੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਹੈ, ਉੱਥੇ ਹੀ ਪੰਜਾਬ ਦੀ ਨੌਜਵਾਨੀ ਨੂੰ ਚੰਗੀ ਸੇਧ ਦੇਣ ਲਈ ਪਿੰਡ-ਪਿੰਡ ਪੱਧਰ 'ਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਸਟੇਡੀਅਮ ਤਿਆਰ ਕਰਵਾਏ ਗਏ ਹਨ ਤਾਂ ਜੋ ਨੌਜਵਾਨ ਨਸ਼ਿਆਂ ਵਰਗੇ ਭੈੜੇ ਕੋਹੜ ਨੂੰ ਤਿਆਗ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਅਤੇ ਆਪਣੇ ਸਰੀਰ ਤੇ ਆਪਣੀ ਪੂੰਜੀ ਨੂੰ ਸੰਭਾਲ ਸਕਣ | ਇਸ ਮੌਕੇ ਐੱਸ.ਡੀ.ਐੱਮ ਖੁਸਪ੍ਰੀਤ ਸਿੰਘ ਨੇ ਆਖਿਆ ਕਿ ਨੌਜਵਾਨ ਸਾਡੇ ਸੂਬੇ ਦਾ ਸਰਮਾਇਆ ਹੈ, ਜਿਨ੍ਹਾਂ ਨੂੰ ਇਕ ਚੰਗੀ ਦਿਸ਼ਾ ਤੇ ਦਸ਼ਾ ਦੇਣਾ ਸਾਡਾ ਫਰਜ਼ ਬਣਦਾ ਹੈ, ਇਸ ਲਈ ਪ੍ਰਸ਼ਾਸਨ ਵਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਚਲਾ ਕੇ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਪਿੰਡ-ਪਿੰਡ ਪੱਧਰ 'ਤੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ | ਇਸ ਤੋਂ ਇਲਾਵਾ ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਨੂੰ ਵੇਚਣਾ ਵੱਡਾ ਕਾਨੂੰਨੀ ਜ਼ੁਰਮ ਹੈ, ਇੱਥੇ ਹੀ ਨਸ਼ਾ ਸਮੱਗਲਰਾਂ ਦੇ ਭਾਗੀਦਾਰੇ ਵੀ ਬਰਾਬਰ ਦੇ ਜ਼ਿੰਮੇਵਾਰ ਹਨ | ਇਸ ਲਈ ਲੋਕ ਨਸ਼ੇ ਵੇਚਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਸਰਪੰਚ ਗੁਰਪਾਲ ਸਿੰਘ ਜੰਡ, ਬਲਾਕ ਪ੍ਰਧਾਨ ਮਨਸਾ ਖਾਂ ਨੱਥੋਵਾਲ, ਹਰਪ੍ਰੀਤ ਸਿੰਘ ਜੌਹਲਾਂ ਪ੍ਰਧਾਨ ਯੂਥ ਵਿੰਗ 'ਆਪ' ਪਾਰਟੀ ਹਲਕਾ ਰਾਏਕੋਟ, ਸਰਪੰਚ ਗੁਰਸੇਵਲ ਸਿੰਘ ਬਿੰਜਲ, ਡਾ. ਗੁਰਦੀਪ ਸਿੰਘ ਜੌਹਲਾਂ ਮੈਂਬਰ ਬਲਾਕ ਸੰਮਤੀ, ਕੌਂਸਲਰ ਮਨਜਿੰਦਰ ਸਿੰਘ ਕਾਕੂ, ਕੌਂਸਲਰ ਸਾਹਿਲ ਗੋਇਲ, ਕੌਂਸਲਰ ਰੀਨਾ ਰਾਣੀ, ਕੌਂਸਲਰ ਅਮਨਜੋਤ ਕੌਰ ਕਹਿਲ, ਰਾਜਦੀਪ ਸਿੰਘ ਆਂਡਲੂ, ਸਰਪੰਚ ਦਵਿੰਦਰ ਸਿੰਘ ਰੂਪਾਪੱਤੀ, ਅਮਰਜੀਤ ਸਿੰਘ ਗੋਂਦਵਾਲ, ਪੀਏ ਕਮਲ ਸਿੰਘ ਸੁਖਾਣਾ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਰਮਨ ਸੰਧੂ ਗਰੇਵਾਲ, ਲਵਜਿੰਦਰ ਸਿੰਘ ਨੱਤ, ਗੁਰਪ੍ਰੀਤ ਸਿੰਘ ਜਲਾਲਦੀਵਾਲ, ਬਲਵਿੰਦਰ ਸਿੰਘ ਗੋਲੂ ਜਲਾਲਦੀਵਾਲ, ਪੰਚ ਬੇਅੰਤ ਸਿੰਘ ਨੂਰਪੁਰਾ, ਨਰਿੰਦਰ ਸਿੰਘ ਸੰਘੇੜਾ, ਰਾਏ ਸਿੰਘ ਲੋਹਟਬੱਦੀ, ਰਣਜੀਤ ਸਿੰਘ ਝੋਰੜਾਂ, ਨਿਰਮਲ ਸਿੰਘ ਰਾਜੋਆਣਾ, ਮਨਪ੍ਰੀਤ ਸਿੰਘ ਰਾਜੋਆਣਾ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਸੁਖਾਣਾ, ਸਰਪੰਚ ਸੁਖਵਿੰਦਰ ਸਿੰਘ ਰਾਜ਼ੀ ਰਾਜਗੜ੍ਹ, ਸਰਪੰਚ ਸੰਦੀਪ ਕੌਰ ਲੋਹਟਬੱਦੀ, ਸਰਪੰਚ ਸਰਬਜੀਤ ਕੌਰ ਭੈਣੀ ਬੜਿੰਗਾ, ਬਲਜੀਤ ਸਿੰਘ ਝੋਰੜਾਂ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ 'ਚ ਕੌਮਾਂਤਰੀ ਵਾਤਾਵਰਨ ਦਿਵਸ ਬੂਟੇ ਲਗਾ ਕੇ ਮਨਾਇਆ <br/>
Ad Position 24