ਜਗਰਾਉਂ, 5 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਲੋਂ ਗ੍ਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਵਾਤਾਰਵਨ ਦਿਵਸ ਮਨਾਇਆ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ ਕਰਨੇਸ਼ ਕੁਮਾਰ, ਜੇ.ਈ ਅਮਨ ਕੁਮਾਰ ਦੀ ਅਗਵਾਈ ਹੇਠ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਰਮਿੰਦਰ ਕੌਰ (ਸੀ.ਐੱਫ) ਅਤੇ ਐੱਨ.ਜੀ.ਓ ਗ੍ਰੀਨ ਮਿਸ਼ਨ ਪੰਜਾਬ ਦੀ ਟੀਮ ਵਲੋਂ ਪੀ.ਐੱਮ.ਆਈ.ਡੀ.ਸੀ. ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਾਜਪਤ ਰਾਏ ਡੀ.ਏ.ਵੀ ਕਾਲਜ ਜਗਰਾਉਂ ਅਤੇ ਲਾਲਾ ਲਾਜਪਤ ਰਾਏ ਪਾਰਕ ਵਿਖੇ ਲੋਕਾਂ ਵਾਤਾਵਰਨ ਬਚਾਉਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਵਾਤਾਵਰਨ ਦਿਵਸ ਦੀ ਮਹੱਤਤਾ, ਵਾਤਾਵਰਨ ਦੀ ਸਾਂਭ-ਸੰਭਾਲ, ਵੱਧ ਤੋਂ ਵੱਧ ਬੂਟੇ ਲਗਾਉਣ, ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਦੌਰਾਨ ਕੈਪਟਨ ਨਰੇਸ਼ ਵਰਮਾ ਬ੍ਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਵਲੋਂ ਵੀ ਵਾਤਾਵਰਨ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਫ਼ਲਦਾਰ ਬੂਟੇ ਵੀ ਲਗਾਏ ਗਏ ਅਤੇ ਲੋਕਾਂ ਨੂੰ ਪੌਦੇ ਵੰਡੇ ਵੀ ਗਏ | ਇਸ ਮੌਕੇ ਏ.ਐੱਮ.ਈ ਅਸ਼ੋਕ ਕੁਮਾਰ, ਜੇ.ਈ. ਨਿਰਮਲਜੀਤ, ਇੰਸਪੈਕਟਰ ਸ਼ਿਵਕੁਮਰ, ਮਨਦੀਪ, ਅਭੇ ਜੋਸ਼ੀ ਅਕਾਊਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਮੈਡਮ ਨਵਜੀਤ ਕੌਰ ਕਲਰਕ, ਤਾਰਕ ਕਲਰਕ, ਦਵਿੰਦਰ ਸਿੰਘ ਗਰਚਾ, ਹਰਦੀਪ ਸਿੰਘ, ਮਨੀਸ਼ ਕੁਮਾਰ ਕਲਰਕ, ਜਸਪ੍ਰੀਤ ਸਿੰਘ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਗਗਨਦੀਪ ਖੁੱਲਰ ਕਲਰਕ, ਗੁਰਸਿਮਰਨ ਸਿੰਘ, ਮੋਟੀਵੇਟਰ ਨਵਜੋਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਹਰਪਿੰਦਰ ਸਿੰਘ, ਪਿ੍ੰਸੀਪਲ ਅਨੁਜ ਕੁਮਾਰ, ਸਤਪਾਲ ਸਿੰਘ ਦੇਹੜਕਾ, ਜਗਦੀਪ ਸਿੰਘ, ਕੰਚਨ ਗੁਪਤਾ, ਅਰੁਣ ਕੁਮਾਰ, ਰਵੀ ਗਿੱਲ, ਪਰਦੀਪ ਕੁਮਾਰ, ਰਜਿੰਦਰ ਕੁਮਾਰ, ਰਕੇਸ਼ ਕੁਮਾਰ, ਬਲਵੀਰ ਕੁਮਾਰ ਆਦਿ ਹਾਜ਼ਰ ਸਨ |