15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬੰਬ ਧਮਾਕਿਆਂ ਸੰਬੰਧੀ ਮਿਲ ਰਹੀਆਂ ਈ-ਮੇਲਾਂ ਪੰਜਾਬ ਪੁਲਿਸ ਲਈ ਬਣੀਆਂ ਸਿਰਦਰਦੀ <br/>

Ad Position 21
No active advertisement
ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਜਸਪਾਲ ਸਿੰਘ)-ਦਿਨ ਚੜ੍ਹਦੇ ਹੀ ਤਕਰੀਬਨ ਹਰ ਰੋਜ਼ ਪੰਜਾਬ 'ਚ ਬੰਬ ਧਮਾਕਿਆਂ ਸੰਬੰਧੀ ਈ-ਮੇਲਾਂ ਮਿਲਣ ਨਾਲ ਜਿੱਥੇ ਪੰਜਾਬ ਪੁਲਿਸ ਨੂੰ ਭਾਜੜਾਂ ਪੈ ਜਾਂਦੀਆਂ ਹਨ, ਉੱਥੇ ਲੋਕਾਂ ਅੰਦਰ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ | ਬੇਸ਼ੱਕ ਬਾਅਦ 'ਚ ਪੁਲਿਸ ਵਲੋਂ ਇਨ੍ਹਾਂ ਈ-ਮੇਲਾਂ ਨੂੰ ਇਕ ਅਫਵਾਹ ਦੱਸ ਕੇ ਪੱਲਾ ਝਾੜ ਲਿਆ ਜਾਂਦਾ ਹੈ ਪਰ ਇਕ ਵਾਰ ਤਾਂ ਸਾਰਾ ਪੁਲਿਸ ਪ੍ਰਸ਼ਾਸ਼ਨ ਹਰਕਤ 'ਚ ਆ ਜਾਂਦਾ ਹੈ | ਇਹ ਈ-ਮੇਲਾਂ ਪੰਜਾਬ ਪੁਲਿਸ ਲਈ ਇਸ ਕਰਕੇ ਵੀ ਸਿਰਦਰਦੀ ਬਣੀਆਂ ਹੋਈਆਂ ਹਨ, ਕਿਉਂਕਿ ਪੁਲਿਸ ਅਜੇ ਤੱਕ ਇਨ੍ਹਾਂ ਦੀ ਸੱਚਾਈ ਸਾਹਮਣੇ ਨਹੀਂ ਨਹੀਂ ਲਿਆ ਸਕੀ | ਹਾਲਾਂਕਿ ਪੁਲਿਸ ਵਲੋਂ ਅਜਿਹੀਆਂ ਈ-ਮੇਲਾਂ ਦੀ ਸਚਾਈ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾਂਦੀ ਹੈ ਪਰ ਸਾਈਬਰ ਸੈੱਲ ਵੀ ਅਜੇ ਤੱਕ ਕਿਸੇ ਸਿੱਟੇ 'ਤੇ ਪੁੱਜਦਾ ਦਿਖਾਈ ਨਹੀਂ ਦਿੰਦਾ | ਇਨ੍ਹਾਂ ਮਾਮਲਿਆਂ 'ਚ ਪੁਲਿਸ ਇਕ ਤਰ੍ਹਾਂ ਨਾਲ ਬੇਵੱਸ ਦਿਖਾਈ ਦੇ ਰਹੀ ਹੈ ਤੇ ਅਜਿਹਾ ਲੱਗ ਰਿਹਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੀ ਇਨ੍ਹਾਂ ਮਾਮਲਿਆਂ 'ਤੇ ਪਕੜ ਪੁਲਿਸ ਤੋਂ ਜ਼ਿਆਦਾ ਮਜ਼ਬੂਤ ਹੈ | ਪਹਿਲਾਂ ਸਰਕਾਰੀ ਅਦਾਰਿਆਂ ਤੇ ਸਕੂਲਾਂ ਆਦਿ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਪਰ ਵੀਰਵਾਰ ਸਵੇਰੇ ਸੂਬੇ ਦੇ 5 ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਸੰਬੰਧੀ ਧਮਕੀ ਭਰੀ ਈਮੇਲ ਨੇ ਇਕ ਵਾਰ ਫਿਰ ਪੁਲਿਸ ਦੀ ਸਾਈਬਰ ਸੁਰੱਖਿਆ ਨੂੰ ਚੁਣੌਤੀ ਦਿੱਤੀ ਹੈ | ਜਦਕਿ ਲੋਕਾਂ ਅੰਦਰ ਡਰ ਤੇ ਦਹਿਸ਼ਤ ਪੈਦਾ ਹੋਣੀ ਇਸ ਕਰਕੇ ਵੀ ਸੁਭਾਵਿਕ ਹੈ, ਕਿਉਂਕਿ ਅਜੇ ਕੁੱਝ ਦਿਨ ਪਹਿਲਾਂ ਹੀ ਜਿੱਥੇ ਜਲੰਧਰ ਦੇ ਬੀ. ਐਸ. ਐਫ. ਕੈਂਪਸ ਤੇ ਅੰਮਿ੍ਤਸਰ ਦੇ ਫੌਜੀ ਕੈਂਪ ਨੇੜੇ ਇਕੋ ਦਿਨ ਬੰਬ ਧਮਾਕੇ ਹੋਏ, ਉਥੇ ਰਾਜਪੁਰਾ ਨੇੜੇ ਇਕ ਰੇਲ ਪਟੜੀ ਨੂੰ ਵੀ ਉਡਾਇਆ ਗਿਆ ਸੀ ਤੇ ਜਲੰਧਰ 'ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਅਤੇ ਇਕ ਹੋਰ ਯੂ-ਟਿਊਬਰ ਦੇ ਘਰ 'ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ | ਓਧਰ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਜਾ ਰਹੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅਜਿਹੇ ਧਮਾਕਿਆਂ ਅਤੇ ਧਮਕੀਆਂ ਨੂੰ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਹੈਨਰੀ ਨੋਵਾਕ ਕਤਲ ਮਾਮਲੇ 'ਚ ਪੀੜਤ ਪਰਿਵਾਰ ਨਾਲ ਹਮਦਰਦੀ <br/> ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>
Ad Position 24