15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਇਫਕੋ ਦੇ ਰੀਜ਼ਨਲ ਮੈਨੇਜਰ ਵਜੋਂ ਪਦਉੱਨਤ ਹੋਏ ਮੋਹਨ ਸਵਰੂਪ ਦਾ ਸਨਮਾਨ <br/>

Ad Position 21
No active advertisement
ਸਹਿਕਾਰੀ ਸਭਾਵਾਂ ਦੇ ਸਕੱਤਰ/ਕਰਮਚਾਰੀ ਪਦਉੱਨਤ ਹੋ ਕੇ ਰੀਜ਼ਨਲ ਮੈਨੇਜਰ ਬਣੇ ਮੋਹਨ ਸਵਰੂਪ ਦੇ ਸਨਮਾਨ ਸਮੇਂ | ਤਸਵੀਰ: ਕ੍ਰਿਪਾਲ ਹੰਬੜਾਂ <br/> 06-06-2026
ਮੁੱਲਾਂਪੁਰ-ਦਾਖਾ, 5 ਜੂਨ (ਨਿਰਮਲ ਸਿੰਘ ਧਾਲੀਵਾਲ)-ਦੇਸ਼ ਦੀ ਵੱਡੀ ਸਹਿਕਾਰੀ ਸੰਸਥਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪ੍ਰੇਟਿਵ ਲਿਮ: (ਇਫਕੋ) ਵਲੋਂ ਲੁਧਿਆਣਾ ਜ਼ਿਲ੍ਹਾ ਮੈਨੇਜਰ ਲਈ ਸੇਵਾਵਾਂ ਨਿਭਾਅ ਰਹੇ ਮੋਹਨ ਸਵਰੂਪ ਨੂੰ ਪਦਉੱਨਤ ਕਰਕੇ ਲੁਧਿਆਣਾ, ਰੋਪੜ ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਲਈ ਏਰੀਆ ਮੈਨੇਜਰ ਨਿਯੁਕਤ ਕੀਤੇ ਜਾਣ 'ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿਆਮ ਸਿੰਘ ਭਰੋਵਾਲ, ਬਲਵੀਰ ਸਿੰਘ ਹੰਬੜਾਂ, ਆਰ.ਜੀ.ਬੀ ਚੇਅਰਮੈਨ ਧਰਮਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਜੰਡੀ, ਨਵਦੀਪ ਸ਼ਰਮਾ, ਜ਼ਿਲ੍ਹਾ ਸਰਪ੍ਰਸਤ ਸੁਖਵਿੰਦਰ ਸਿੰਘ ਕੋਹਾੜਾ, ਸੁਖਵਿੰਦਰ ਸਿੰਘ ਜਟਾਣਾ ਹੋਰਨਾਂ ਨੇ ਵਧਾਈ ਦਿੱਤੀ | ਵਰਿਆਮ ਸਿੰਘ ਭਰੋਵਾਲ, ਬਲਵੀਰ ਸਿੰਘ ਹੰਬੜਾਂ ਵਲੋਂ ਏਰੀਆ ਮੈਨੇਜਰ ਪਦਉੱਨਤ ਹੋਏ ਮੋਹਨ ਸਵਰੂਪ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਮੈਨੇਜਰ ਵਜੋਂ ਸੇਵਾਵਾਂ ਨਿਭਾਉਂਦਿਆਂ ਮੋਹਨ ਸਵਰੂਪ ਵਲੋਂ ਖਾਦਾਂ ਦੀ ਵੰਡ ਨੂੰ ਲੈ ਕੇ ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਪ੍ਰਤੀ ਨਿਸ਼ਠਾ ਸਦਕਾ ਰੀਜ਼ਨਲ ਮੈਨੇਜਰ ਵਜੋਂ ਪਦਉੱਨਤ ਹੋਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਇਫਕੋ ਦੀਆਂ ਸੇਵਾਵਾਂ ਅਤੇ ਉਤਪਾਦ ਜਿਵੇਂ ਨੈਨੋ ਯੂਰੀਆ, ਨੈਨੋ ਡੀ.ਏ.ਪੀ. ਨੂੰ ਹਰ ਕਿਸਾਨ ਤੱਕ ਪਹੁੰਚਾਉਣ ਵਿਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ | ਸੁਰਜੀਤ ਸਿੰਘ ਤੁਗਲ, ਦਲੀਪ ਸਿੰਘ ਭੈਣੀ, ਜਗਸੀਰ ਸਿੰਘ, ਸ਼ਿੰਗਾਰਾ ਸਿੰਘ ਹਿੱਸੋਵਾਲ, ਅਮਨ ਦਹੇੜੂ, ਜਗਦੇਵ ਸਿੰਘ ਬੀਰਮੀ, ਗੁਰਦੀਪ ਸਿੰਘ ਖੰਡੂਰ, ਰਾਜਨ ਕੁਮਾਰੀ, ਮਨਦੀਪ ਸਿੰਘ ਹਾਂਸ, ਬਲਵਿੰਦਰ ਸਿੰਘ ਐਤੀਆਣਾ, ਗੋਲਡਨਦੀਪ ਸਿੰਘ ਗਰੇਵਾਲ, ਇੰਦਰਜੀਤ ਸਿੰਘ ਹਿੱਸੋਵਾਲ, ਰਮਨਦੀਪ ਸਿੰਘ ਆਲਮਗੀਰ, ਚਰਨਜੀਤ ਸਿੰਘ ਝੱਮਟ, ਬਲਜੀਤ ਸਿੰਘ ਲਤਾਲਾ, ਈਸ਼ਰ ਸਿੰਘ ਘੁੰਗਰਾਣਾ, ਗੁਰਚਰਨ ਸਿੰਘ, ਚੌਂਤਾ, ਸੁਖਵਿੰਦਰ ਸਿੰਘ ਜੱਸੋਵਾਲ, ਸਤਿੰਦਰ ਸਿੰਘ ਕੂੰਮਕਲਾਂ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਦੇ ਨਾਲ ਇਫਕੋ ਏਜੰਟ ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਸੁਨੀਲ ਕੁਮਾਰ, ਜੈ ਸਿੰਘ, ਇਫਕੋ ਦੇ ਹੋਰ ਅਧਿਕਾਰੀਆਂ, ਵੱਖੋ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਵੀ ਸ੍ਰੀ ਮੋਹਨ ਸਵਰੂਪ ਦੀ ਏਰੀਆ ਮੈਨੇਜਰ ਵਜੋਂ ਪਦਉੱਨਤੀ 'ਤੇ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਅਰਥ ਸਕੂਲ ਪੰਡੋਰੀ ਵਿਖੇ ਕੌਮਾਂਤਰੀ ਵਾਤਾਵਰਨ ਦਿਵਸ 'ਤੇ ਬੂਟੇ ਲਗਾਏ <br/> ਅਗਲੀ ਖ਼ਬਰ ਸਮਾਜ ਸੇਵੀ ਸਰਬਣ ਸਿੰਘ ਸਿੱਧੂ ਨੌਧੇਕੇ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24