ਹੰਬੜਾਂ, 6 ਜੂਨ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਸਲੇਮਪੁਰ ਢਾਹਾ ਦੇ ਵਸਨੀਕ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਮੇਵਾ ਸਿੰਘ ਸਲੇਮਪੁਰ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਜਸਵੀਰ ਕੌਰ ਸਲੇਮਪੁਰ ਨੂੰ ਐੱਮ.ਆਈ.ਲਾਈਫ ਸਟਾਈਲ ਟੀਮ ਮਲਟੀਪਲਾਈਜ਼ ਵਲੋਂ ਇਕ ਸਮਾਗਮ ਦੌਰਾਨ 'ਕੁਦਰਤ ਦਾ ਸੱਚਾ ਰਾਖਾ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਨੂੰ ਬਚਾਉਣ ਦੇ ਉਦੇਸ਼ ਨਾਲ ਹੰਬੜਾਂ ਦੇ ਆਸਪਾਸ ਦੇ ਇਲਾਕੇ ਤੇ ਹੋਰ ਦੂਰ-ਦੂਰ ਬਹੁਤ ਸਾਰੀਆਂ ਢੁੱਕਵੀਆਂ ਥਾਵਾਂ ਉੱਪਰ ਹਰ ਸਾਲ ਲਗਾਏ ਜਾ ਰਹੇ ਲੱਖਾਂ ਨਵੇਂ ਬੂਟਿਆਂ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਕੀਤੇ ਸਾਕਾਰਤਮਕ ਉਪਰਾਲਿਆਂ ਸਦਕਾ ਵਾਤਾਵਰਣ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਹੋਰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ ਤੇ ਵਾਤਾਵਰਣ ਦੀ ਸਾਂਭ-ਸੰਭਾਲ ਵਿਚ ਹਰ ਕੋਈ ਆਪਣਾ ਬਣਦਾ ਹਿੱਸਾ ਪਾ ਸਕੇ | ਇਸ ਸਮੇਂ ਗੌਰਵ ਬਜਾਜ, ਸੰਜੇ ਜਿੰਦਲ, ਗੌਰਵ ਮਹਿਰਾ, ਵਿਕਾਸ ਗਰਗ, ਮਾਨਿਕ ਕੌੜਾ, ਵਿਕਾਸ ਸਿੰਗਲਾ, ਦੀਪਕ ਖੰਡੂਰ, ਅਨਿਲ ਸ਼ਰਮਾ, ਸਾਬਕਾ ਸਰਪੰਚ ਅਲਬੇਲ ਸਿੰਘ, ਪਰਮਜੀਤ ਸਿੰਘ, ਬਚਨ ਸਿੰਘ ਤੇ ਹੋਰ ਵਾਤਾਵਰਣ ਪ੍ਰੇਮੀ ਹਾਜ਼ਰ ਸਨ |